Moga Rally 'ਚ Captain ਦੀ ਕੇਂਦਰ ਨੂੰ ਵੰਗਾਰ, ਕਿਹਾ- ਕਾਲੇ ਕਾਨੂੰਨ ਖਿਲਾਫ਼ ਜੰਗ ਦੀ ਸ਼ੁਰੂਆਤ

Continues below advertisement

ਕਾਂਗਰਸ ਵੱਲੋਂ ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੇਸ਼ੱਕ ਵਿਰੋਧੀ ਕੈਪਟਨ 'ਤੇ ਇਲਜ਼ਾਮ ਲਾ ਰਹੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਆਰਡੀਨੈਂਸਾ ਨੂੰ ਸਮਰਥਨ ਦਿੱਤਾ ਸੀ ਪਰ ਕੈਪਟਨ ਨੇ ਅੱਜ ਕਿਹਾ ਜੋ ਕਾਲੇ ਕਾਨੂੰਨ ਦਿੱਲੀ ਵਾਲੇ ਸਾਡੇ 'ਤੇ ਥੋਪ ਰਹੇ ਹਨ, ਉਸ ਖਿਲਾਫ ਅਸੀਂ ਜੰਗ ਚੇੜ ਦਿੱਤੀ ਹੈ। ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਹਨ।
ਕੈਪਟਨ ਨੇ ਕਿਹਾ ਕੇਂਦਰ ਦੀ ਕਿਸਾਨ ਮਾਰੂ ਸੋਚ ਨੂੰ ਸਮਝਣਾ ਚਾਹੀਦਾ ਹੈ। ਜੇਕਰ ਕੋਈ ਵੀ ਸਰਕਾਰ ਇਹ ਜਾਣਦੀ ਹੋਵੇ ਕਿ ਕਿਸਾਨ ਇਸ ਨਾਲ ਡੁੱਬਜੇਗਾ ਤਾਂ ਕੋਈ ਵੀ ਇਹ ਕਦਮ ਨਹੀਂ ਚੁੱਕੇਗਾ ਪਰ ਕੇਂਦਰ ਸਰਕਾਰ ਕਰ ਰਹੀ ਹੈ।
ਕੈਪਟਨ ਨੇ ਕਿਹਾ ਜੋ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤੇ ਜਦੋਂ ਤਕ ਉਹ ਬਦਲਣਗੇ ਨਹੀਂ ਉਦੋਂ ਤਕ ਕੋਈ ਫਾਇਦਾ ਨਹੀਂ। ਹੁਣ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਅਕਾਲੀ ਦਲ 'ਤੇ ਬੋਲਦਿਆਂ ਕਿਹਾ ਹਰਸਮਿਰਤ ਨੇ ਆਰਡੀਨੈਂਸ ਪਾਸ ਕਰਨ ਵੇਲੇ ਉਨ੍ਹਾਂ ਦਾ ਸਾਥ ਦਿੱਤਾ ਤੇ ਅੱਜ ਕੁਝ ਹੋਰ ਬੋਲਦੇ ਹਨ।

Continues below advertisement

JOIN US ON

Telegram