ਕੈਪਟਨ ਦੇ ਵਿਧਾਇਕ ਦਾ ਕੈਪਟਨ ਖਿਲਾਫ਼ ਹੀ ਧਰਨਾ

ਫਾਜਿਲਕਾ ਦੀ ਅਨਾਜ ਮੰਡੀਆਂ ਵਿੱਚ ਲਿਫਟਿੰਗ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੁਆਰਾ ਦੂੱਜੇ ਦਿਨ ਵੀ ਫਲਾਈਓਵਰ ਉੱਤੇ ਧਰਨਾ ਲਗਾਇਆ ਗਿਆ। ਜਿਸ ਵਿੱਚ ਉਨ੍ਹਾਂ ਦੇ ਨਾਲ ਸਾਬਕਾ MP ਸ਼ੇਰ ਸਿੰਘ ਘੁਬਾਇਆ ਅਤੇ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਵੀ ਮੌਜੂਦ ਰਹੇ। ਉਨ੍ਹਾਂ ਡੀਸੀ ਕੋਲ ਠੇਕੇਦਾਰ ਦਾ ਟੈਂਡਰ ਰੱਦ ਕਰ ਸਥਾਨਕ ਟਰੱਕ ਆਪ੍ਰੇਟਰਾਂ ਨੂੰ ਵੱਧ ਕੀਮਤਾਂ ‘ਤੇ ਲਿਫਟਿੰਗ ਦੀ ਮੰਗ ਕੀਤੀ।
ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਲਿਫਟਿੰਗ ਠੇਕੇਦਾਰ ਨੂੰ 24 ਘੰਟੇ ਦਾ ਨੋਟਿਸ ਦਿੱਤਾ ਹੈ ਅਤੇ ਉਸਦਾ ਟੇਂਡਰ ਰੱਦ ਕਰ ਨਵਾਂ ਟੇਂਡਰ
ਕਰਵਾਉਣ ਦੀ ਗੱਲ ਕਹੀ ਹੈ ਜਿਸਦੇ ਚਲਦੇ ਧਰਨੇ ਨੂੰ ਚੁੱਕ ਲਿਆ ਗਿਆ। 

JOIN US ON

Telegram
Sponsored Links by Taboola