ਚਰਨਜੀਤ ਚੰਨੀ ਦੇ ਭਾਂਣਜੇ ਭੁਪਿੰਦਰ ਹਨੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

Continues below advertisement

ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ (Charanjit Channi) ਦੇ ਭਾਂਣਜੇ ਭੁਪਿੰਦਰ ਹਨੀ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਜਸਟਿਸ ਅਰਵਿੰਦ ਸਾਂਗਵਾਨ (Justice Arvind Sangwan) ਦੀ ਅਦਾਲਤ ਨੇ ਭੁਪਿੰਦਰ ਹਨੀ ਨੂੰ ਜ਼ਮਾਨਤ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭੁਪਿੰਦਰ ਸਿੰਘ ਹਨੀ (Bhupinder Singh Honey) ਦੀ ਰੈਗੂਲਰ ਜ਼ਮਾਨਤ ਦੀ ਮੰਗ 'ਤੇ ਵੀਰਵਾਰ ਨੂੰ ਸੁਣਵਾਈ ਕੀਤੀ ਤੇ  ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਭੁਪਿੰਦਰ ਹਨੀ ਫਰਵਰੀ ਦੇ ਪਹਿਲੇ ਹਫਤੇ ਯਾਨੀ 3 ਫਰਬਰੀ ਨੁੰ ਮਨੀ ਲਾਂਡਰਿੰਗ, ਮਾਈਨਿੰਗ ਅਫਸਰਾਂ ਦੇ ਤਬਾਦਲੇ ਅਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ।12 ਜਨਵਰੀ ਨੂੰ ED ਦੀ ਟੀਮ ਨੇ ਮੋਹਾਲੀ 'ਚ ਹਨੀ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ।ਹਨੀ ਅਤੇ ਉਸ ਦੇ ਦੋਸਤ ਕੋਲੋਂ ਕੁੱਲ 10 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।

Continues below advertisement

JOIN US ON

Telegram