Charanjit Channi |'ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਲਾਕੇ 'ਚ ਵੰਡੇ ਜਾ ਰਹੇ ਸੂਟ ਤੇ ਰਾਸ਼ਨ' | Jalandhar ByPoll

Continues below advertisement

Charanjit Channi |'ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਲਾਕੇ 'ਚ ਵੰਡੇ ਜਾ ਰਹੇ ਸੂਟ ਤੇ ਰਾਸ਼ਨ' | Jalandhar ByPoll
'ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਲਾਕੇ 'ਚ ਵੰਡੇ ਜਾ ਰਹੇ ਸੂਟ ਤੇ ਰਾਸ਼ਨ!!!'
MP ਚੰਨੀ ਨੇ ਲਗਾਏ AAP 'ਤੇ ਗੰਭੀਰ ਇਲਜ਼ਾਮ
AAP 'ਤੇ ਵੋਟਰਾਂ ਨੂੰ ਖਰੀਦਣ ਦੇ ਇਲਜ਼ਾਮ
MP ਚੰਨੀ ਨੇ ਸ਼ੇਅਰ ਕੀਤੀ ਵੀਡੀਓ
ਭਲਕੇ ਹੋਣਗੀਆਂ ਜਲੰਧਰ ਪੱਛਮੀ 'ਚ ਜ਼ਿਮਨੀ ਚੋਣਾਂ
ਭਲਕੇ ਯਾਨੀ ਕਿ 10 ਜੁਲਾਈ ਨੂੰ ਜਲੰਧਰ ਪੱਛਮੀ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ
ਲੇਕਿਨ ਉਸ ਤੋਂ ਠੀਕ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ ਯਾਨੀ ਕਿ ਮਾਨ ਸਰਕਾਰ 'ਤੇ
ਹਲਕੇ ਚ ਵੋਟਰਾਂ ਨੂੰ ਸੂਟ ਤੇ ਰਾਸ਼ਨ ਵੰਡਣ ਦੇ ਇਲਜ਼ਾਮ ਲੱਗੇ ਹਨ |
ਤੇ ਇਹ ਇਲਜ਼ਾਮ ਲਗਾਏ ਹਨ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਕਾਂਗਰਸੀ ਸਾਂਸਦ ਚਰਨਜੀਤ ਸਿੰਘ ਚੰਨੀ ਨੇ |
ਚੰਨੀ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ
ਜਿਸ ਚ ਉਹ ਸੂਟ ਤੇ ਰਾਸ਼ਨ ਵੰਡ ਰਹੇ ਵਿਅਕਤੀ ਨੇ ਕਾਬੂ ਕਰ ਕੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਕਿ
ਉਕਤ ਸਮਾਨ ਵੋਟਰਾਂ ਨੂੰ ਭਰਮਾਉਣ ਲਈ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੰਡਿਆ ਜਾ ਰਿਹਾ ਸੀ |
ਹਾਲਾਂਕਿ AAP ਵਲੋਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਹ AAP ਨੂੰ ਬਦਨਾਮ ਕਰਨ ਲਈ ਵਿਰੋਧੀਆਂ ਦੀ ਚਾਲ ਹੈ 

Continues below advertisement

JOIN US ON

Telegram