ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ Chandigarh Court 'ਚ ਪੇਸ਼ ਹੋਏ

Continues below advertisement

ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਕੋਰਟ 'ਚ ਪੇਸ਼ ਹੋਏ। ਸਾਲ 2020 'ਚ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਦੇ ਮਾਮਲੇ 'ਚ ਭਗਵੰਤ ਮਾਨ ਖਿਲਾਫ FIR ਦਰਜ ਹੋਈ ਸੀ। ਇਸੇ ਮਾਮਲੇ 'ਚ ਭਗਵੰਤ ਮਾਨ ਚੰਡੀਗੜ੍ਹ ਕੋਰਟ ਪੇਸ਼ੀ ਲਈ ਪਹੁੰਚੇ। ਦੱਸ ਦਈਏ ਕਿ 10 ਜਨਵਰੀ, 2020 ਨੂੰ ਬਿਜਲੀ ਦੇ ਮੁੱਦੇ 'ਤੇ ਭਗਵੰਤ ਮਾਨ ਦੀ ਅਗਵਾਈ 'ਚ ਸੈਂਕਰੇ ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਆਪ ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਸੀ। ਆਪ ਵਰਕਰਾਂ 'ਤੇ ਵਾਟਰ ਕੈਨਨ ਦਾ ਇਸਤੇਮਾਲ ਹੋਇਆ ਸੀ। ਇਸ ਮਾਮਲੇ 'ਚ ਚੰਡੀਗੜ੍ਹ ਨੌਰਥ ਥਾਣੇ 'ਚ ਭਗਵੰਤ ਮਾਨ ਸਣੇ ਆਪ ਵਰਕਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਪੁਲਿਸ ਨੇ IPC  147,149, 332, 353 और 188  ਦੇ ਤਹਿਤ FIR ਦਰਜ ਕੀਤੀ ਸੀ।

Continues below advertisement

JOIN US ON

Telegram