ਖ਼ੂਨੀ ਡੋਰ ਦਾ ਕਹਿਰ ਜਾਰੀ | ਖਰੀਦਣ ਜਾਂ ਵੇਚਣ ਵਾਲਾ - ਕੌਣ ਵੱਡਾ ਦੋਸ਼ੀ ?
ਖ਼ੂਨੀ ਡੋਰ ਦਾ ਕਹਿਰ ਜਾਰੀ | ਖਰੀਦਣ ਜਾਂ ਵੇਚਣ ਵਾਲਾ - ਕੌਣ ਵੱਡਾ ਦੋਸ਼ੀ ?
#chinador #Khanna #Samrala #abpanjha
ਚਾਈਨਾ ਡੋਰ ਦੇ ਕਹਿਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਖੰਨਾ ਵਿੱਚ ਚਾਈਨਾ ਡੋਰ ਨੇ ਇੱਕ ਰਾਹਗੀਰ ਦੀ ਗਰਦਨ ਵੱਢ ਦਿੱਤੀ। ਇਸ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ। ਉਸ ਦੀ ਗਰਦਨ ਉਪਰ 17 ਟਾਂਕੇ ਲੱਗੇ ਹਨ।
ਪੰਜਾਬ ਅੰਦਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਨਾਲ ਇਨਸਾਨੀ ਜਿੰਦਗੀਆਂ ਖ਼ਤਰੇ 'ਚ ਪੈ ਰਹੀਆਂ ਹਨ।ਅੱਜ ਖੰਨਾ ਦੇ ਹਰਬੰਸ ਲਾਲ ਸ਼ਰਮਾ ਇਸ ਦਾ ਸ਼ਿਕਾਰ ਹੋਏ ਹਨ ਤੇ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਬੀਤੇ ਦਿਨ ਸਮਰਾਲਾ ਦੇ ਚਾਰ ਸਾਲਾ ਬੱਚੇ ਦਾ ਚਿਹਰਾ ਚਾਈਨਾ ਡੋਰ ਨਾਲ ਚੀਰਿਆ ਗਿਆ। ਉਸ ਦੇ 70 ਤੋਂ ਵੱਧ ਟਾਂਕੇ ਲੱਗੇ ਹਨ।
ਜਗਰਾਉਂ ਵੱਲ ਦੇ ਇਕ ਵਿਅਕਤੀ ਦੇ ਮੂੰਹ 'ਤੇ 45 ਤੇ ਹੱਥ 'ਤੇ 11 ਟਾਂਕੇ ਚਾਈਨਾ ਡੋਰ ਕਰਕੇ ਲੱਗੇ ਨੇ।
ਬਾਗੜੀਆਂ ਪਿੰਡ ਦੇ 14 ਸਾਲਾ ਬੱਚੇ ਦੇ ਚਾਈਨਾ ਡੋਰ ਕਰਕੇ ਮੂੰਹ 'ਤੇ 16 ਟਾਂਕੇ ਲੱਗੇ।
ਇਹ ਕੁਝ ਕੁ ਖਬਰਾਂ ਹੀ ਨਹੀਂ ਕਿਓਂਕਿ ਜੇਕਰ ਗਿਣਤੀ ਕਰਨ ਲਗੀਏ ਤਾਂ ਚਾਈਨਾ ਡੋਰ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਇੱਕ ਸਾਲ ਵਿਚ ਸੈਂਕੜਿਆਂ ਤੱਕ ਪਹੁੰਚੇਗੀ।
ਹਾਲਾਂਕਿ ਸਰਕਾਰ ਤੇ ਪ੍ਰਸ਼ਾਸਨ ਚਾਈਨਾ ਡੋਰ 'ਤੇ ਪਾਬੰਧੀ ਲਗਾਉਣ ਤੇ ਦੁਕਾਨਦਾਰਾਂ 'ਤੇ ਸਖਤ ਕਾਰਵਾਈ ਕਰਨ ਦੀਆਂ ਗੱਲਾਂ ਕਰਦੇ ਤਾਂ ਨਜ਼ਰੀ ਪੈਂਦੇ ਹਨ ਲੇਕਿਨ ਜਮੀਨੀ ਤੌਰ 'ਤੇ ਬਾਜ਼ਾਰਾਂ 'ਚ ਚਾਈਨਾ ਡੋਰ ਧੜੱਲੇ ਨਾਲ ਵਿੱਕ ਰਹੀ ਹੈ | ਇਸ ਗੱਲ ਦਾ ਖੁਲਾਸਾ ਪਾਇਲ ਤੋਂ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਕੀਤਾ ਹੈ | ਜਿਨ੍ਹਾਂ ਬੀਤੇ ਦਿਨੀ ਬਾਜ਼ਾਰ 'ਚ ਅਚਾਨਕ ਰੇਡ ਕੀਤੀ ਤਾਂ ਦੁਕਾਨਦਾਰ ਚਾਈਨਾ ਡੋਰ ਵੇਚਦੇ ਪਾਏ ਗਏ| ਇੰਨਾ ਹੀ ਨਹੀਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ ਸੀ ਕਿ ਪੁਲਿਸ ਅਫਸਰਾਂ ਦੀ ਮਿਲੀਭਗਤ ਨਾਲ ਇਹ ਧੰਦਾ ਚਲਦਾ ਹੈ। ਵਿਧਾਇਕ ਗਿਆਸਪੁਰਾ ਨੇ CM ਭਗਵੰਤ ਮਾਨ ਨੂੰ ਪੱਤਰ ਵਿੱਚ ਲਿਖਿਆ ਹੈ ਤੇ ਸਾਫ ਕਿਹਾ ਹੈ ਕਿ ਉਨ੍ਹਾਂ ਦੇ ਆਪਣੇ ਹਲਕੇ ਪਾਇਲ ਵਿੱਚ ਸਕਰੈਪ (ਕਬਾੜ), ਨਸ਼ੇ ਤੇ ਚਾਇਨਾ ਡੋਰ ਦਾ ਕੰਮ ਪੁਲਿਸ ਦੀ ਸ਼ਹਿ ਤੇ ਧੜੱਲੇ ਨਾਲ ਚੱਲ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਐਸਐਸਪੀ ਖੰਨਾ ਤੇ ਪੁਲਿਸ ਵਿਭਾਗ ਦੇ ਬਾਕੀ ਸਬੰਧਤ ਅਫਸਰਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਬੇਨਤੀ ਕੀਤੀ ਹੈ ਕਿ ਐਸਐਸਪੀ ਖੰਨਾ ਦੀ ਬਦਲੀ ਤੁਰੰਤ ਪ੍ਰਭਾਵ ਨਾਲ ਕਰੀ ਜਾਵੇ ਤੇ ਐਸਐਚਓ ਦੋਰਾਹਾ, ਐਸਐਚਓ ਮਲੌਦ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹਲਕੇ ਵਿੱਚ ਹੋ ਰਹੇ ਸਕਰੈਪ (ਕਬਾੜ), ਨਸ਼ੇ ਤੇ ਚਾਇਨਾ ਡੋਰ ਦੇ ਧੰਦੇ ਨੂੰ ਰੋਕਿਆ ਜਾ ਸਕੇ | ਇਸ ਨਾਲ ਲੋਕਾਂ ਦਾ ਸਰਕਾਰ ਉੱਪਰ ਵਿਸ਼ਵਾਸ ਬਣਿਆ ਰਹੇਗਾ
ਵਿਧਾਇਕ ਗਿਆਸਪੁਰਾ ਦੇ ਨਾਲ ਨਾਲ ਲੋਕਾਂ ਦਾ ਵੀ ਕਹਿਣਾ ਹੈ ਕਿ ਗੈਂਗਸਟਰਾਂ, ਲੁਟੇਰਿਆਂ ਤੇ ਤਸਕਰਾਂ ਨੂੰ ਕਾਬੂ ਕਰਨ ਦੀਆਂ ਗੱਲਾਂ ਕਰਨ ਵਾਲੀ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰਨ 'ਚ ਨਾਕਾਮ ਨਜ਼ਰ ਆ ਰਹੀ ਹੈ | ਇਹੀ ਵਜ੍ਹਾ ਹੈ ਕਿ ਦੁਕਾਨਦਾਰ ਸਰੇਆਮ ਚਾਈਨਾ ਡੋਰ ਦੇ ਰੂਪ 'ਚ ਮੌਤ ਵੇਚ ਰਹੇ ਹਨ | ਪਰ ਇਥੇ ਸਵਾਲ ਉਨ੍ਹਾਂ ਲੋਕਾਂ 'ਤੇ ਵੀ ਉੱਠਦਾ ਹੈ ਜੋ ਚਾਈਨਾ ਡੋਰ ਖਰੀਦਦੇ ਹਨ | ਕਿਓਂਕਿ ਜੇਕਰ ਵੇਚਣ ਵਾਲਾ ਦੋਸ਼ੀ ਹੈ ਤਾਂ ਸਾਡੀ ਨਜ਼ਰ 'ਚ ਚਾਈਨਾ ਡੋਰ ਖਰੀਦਣ ਵਾਲਾ ਉਸ ਤੋਂ ਵੱਡਾ ਦੋਸ਼ੀ ਹੈ ਕਿਓਂਕਿ ਉਸ ਵਲੋਂ ਵਰਤੀ ਗਈ ਚਾਈਨਾ ਡੋਰ ਨਾ ਸਿਰਫ ਇਨਸਾਨੀ ਬਲਕਿ ਪੰਛੀਆਂ ਤੇ ਹੋਰ ਜਾਨਵਰਾਂ ਦੀ ਵੀ ਜ਼ਿੰਦਗੀਆਂ ਖੋਹ ਰਿਹਾ ਹੈ | ਅਜਿਹੇ 'ਚ ਜ਼ਰੂਰਤ ਹੈ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ 'ਤੇ ਕਾਰਵਾਈ ਕਰਨ ਦੀ |
Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...