ਮਰਹੂਮ ਗਗਨਦੀਪ ਸਿੰਘ ਚੱਢਾ ਦੀ ਅੰਤਿਮ ਅਰਦਾਸ 'ਚ ਪਹੁੰਚੇ CM ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਸਟੇਟ ਸੈਕਟਰੀ ਰਹੇ ਗਗਨਦੀਪ ਸਿੰਘ ਚੱਢਾ (Gagandeep Singh Chadha) ਦੀ ਅੰਤਿਮ ਅਰਦਾਸ ਪਟਿਆਲਾ (Patiala) ਦੇ ਗੁਰਦਵਾਰਾ ਸਿੰਘ ਸਭਾ ਚ ਕਰਵਾਈ ਗਈ। ਅੰਤਿਮ ਅਰਦਾਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਸੌਜੂਦ ਰਹੇ ਤੇ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦਿਲ ਦਾ ਦੌਰਾ ਪੈਣ ਕਾਰਨ 23 ਜੂਨ ਨੂੰ ਦੇਹਾਂਤ ਹੋ ਗਿਆ ਸੀ। ਗਗਨਦੀਪ ਸਿੰਘ ਚੱਢਾ 37 ਸਾਲਾਂ ਦੇ ਸਨ.ਉਹ ਕਾਫ਼ੀ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਉਨ੍ਹਾਂ ਦਾ ਇਲਾਜ ਚੇਨੱਈ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ ਪਰ 23 ਜੂਨ ਨੂੰ ਉਹ ਅਕਾਲ ਚਲਾਣਾ ਕਰ ਗਏ।
Tags :
Punjab News Patiala Bhagwant Mann Aam Aadmi Party Punjab Chief Minister Gaggandip Singh Chadha