CM Bhagwant mann : ਜਰਮਨੀ ਦੌਰੇ 'ਤੇ ਮੁੱਖ ਮੰਤਰੀ ਭਗਵੰਤ ਮਾਨ
Continues below advertisement
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਜਰਮਨੀ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਖੇਤੀ ਖੇਤਰ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜਰਮਨੀ ਦੀ ਕੰਪਨੀ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੌਕੇ ਸੀ.ਐਮ ਮਾਨ ਨੇ ਕਿਹਾ ਕਿ ਅਸੀਂ ਰਾਜ ਵਿੱਚ ਨਿਵੇਸ਼ ਯੋਜਨਾਵਾਂ ਨੂੰ ਪ੍ਰਮਾਣਿਤ ਕਰਨ ਲਈ ਮੌਸਮੀ ਤਬਦੀਲੀ, ਸਿੰਚਾਈ, ਫਸਲਾਂ ਦੇ ਝਾੜ ਦੀ ਭਵਿੱਖਬਾਣੀ, ਫਸਲਾਂ ਦੀ ਪ੍ਰਗਤੀ ਦਾ ਵਿਸ਼ਲੇਸ਼ਣ, ਜਲਵਾਯੂ ਪਰਿਵਰਤਨ ਮੁਲਾਂਕਣ ਅਤੇ ਖੇਤੀ ਉਤਪਾਦਨ 'ਤੇ ਪ੍ਰਭਾਵ ਵਰਗੇ ਮਹੱਤਵਪੂਰਨ ਮੁੱਦਿਆਂ ਨਾਲ ਨਜਿੱਠਣ ਲਈ ਜਰਮਨੀ ਦੀ ਕੰਪਨੀ ਤੋਂ ਸਹਿਯੋਗ ਮੰਗਿਆ ਹੈ।
Continues below advertisement