ਐਕਸ਼ਨ ਮੋਡ 'ਚ CM ਭਗਵੰਤ ਮਾਨ, ਛਾਪੇਮਾਰੀ ਕਰਕੇ ਛੁਡਵਾਈ ਕਰੋੜਾਂ ਦੀ ਜ਼ਮੀਨ

Continues below advertisement

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰ ਐਕਸ਼ਨ ਵਿੱਚ ਨਜ਼ਰ ਆਏ। ਦਰਅਸਲ ਮੋਹਾਲੀ 'ਚ ਗੈਰ-ਕਾਨੂੰਨੀ ਜ਼ਮੀਨਾਂ ਤੋਂ ਨਿਜ਼ਾਤ ਦਿਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਾਇਜ਼ਾ ਲੈਣ ਲਈ ਨਿਕਲੇ ਸਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਦੇ ਨਾਲ ਲੱਗਦੇ ਮੁੱਲਾਂਪੁਰ ਦੀ 2828 ਏਕੜ ਪੰਚਾਇਤੀ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਵਾਇਆ, ਜਿਸ ਦੀ ਕੀਮਤ ਕਰੀਬ 300 ਕਰੋੜ ਬਣਦੀ ਹੈ। ਇਸ ਮੌਕੇ ਉਨ੍ਹਾਂ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੀ ਸਨ। ਸੀ.ਐਮ ਮਾਨ ਨੇ ਜਿਉਂ ਹੀ ਮੌਕੇ ’ਤੇ ਪਹੁੰਚ ਕੇ ਕਬਜ਼ੇ ਵਾਲੀ ਜ਼ਮੀਨ ਵਿੱਚ ਲੱਗੇ ਗੇਟਾਂ ਨੂੰ ਢਾਹ ਕੇ ਉਨ੍ਹਾਂ ’ਤੇ ਸਰਕਾਰੀ ਜਾਇਦਾਦ ਦੇ ਬੋਰਡ ਲਾ ਦਿੱਤੇ ਸਨ। ਇਸ ਦੌਰਾਨ ਸੀ.ਐਮ. ਮਾਨ ਨੇ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।

Continues below advertisement

JOIN US ON

Telegram