ਕੈਪਟਨ 'ਤੇ ਬਾਦਲਾਂ ਦੇ ਹਵਾਈ ਸਫਰ 'ਤੇ ਸਵਾਲ ਚੁੱਕਣ ਵਾਲੇ ਸੀਐਮ ਮਾਨ ਖੁਦ RTI ਰਾਹੀਂ ਘਿਰੇ, ਗੁਜਰਾਤ ਫੇਰੀ ਦੌਰਾਨ ਖਰਚੇ 45 ਲੱਖ ਰੁਪਏ

ਆਮ ਆਦਮੀ ਪਾਰਟੀ' ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਵਾਈ ਗੇੜੀਆਂ 'ਤੇ ਮੁੜ ਘਿਰ ਗਈ ਹੈ। ਕੈਪਟਨ ਤੇ ਬਦਲਾਂ ਦੇ ਹਵਾਈ ਸਫ਼ਰ 'ਤੇ ਸਵਾਲ ਚੁੱਕਣ ਵਾਲੇ ਭਗਵੰਤ ਮਾਨ ਹੁਣ ਖੁਦ ਸਵਾਲਾਂ ਦੇ ਘੇਰੇ 'ਚ ਹਨ। ਇੱਕ RTI 'ਚ ਖੁਲਾਸਾ ਹੋਇਆ ਹੈ ਕਿ ਸੀਐਮ ਮਾਨ ਦੀ ਗੁਜਰਾਤ ਫੇਰੀ ਦੌਰਾਨ ਹਵਾਈ ਗੇੜੀਆਂ 'ਤੇ 44,85,267 ਰੁਪਏ ਖਰਚੇ ਗਏ ਹਨ।ਕਾਂਗਰਸ ਨੇ ਟਵੀਟ ਕਰਕੇ ਇਸ RTI ਦੇ ਜਵਾਬ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੇ ਨਾਲ ਲਿਖਿਆ ਹੈ, "ਆਰਟੀਆਈ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਗੁਜਰਾਤ ਵਿੱਚ ‘ਆਪ’ ਦੀ ਚੋਣ ਮੁਹਿੰਮ ਲਈ ਹਵਾਈ ਕਿਰਾਇਆ ਅਦਾ ਕਰਨ ਲਈ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਵਿੱਚੋਂ 44,85,267/- ਰੁਪਏ ਖਰਚ ਕੀਤੇ।"

JOIN US ON

Telegram
Sponsored Links by Taboola