CM ਯੋਗੀ ਦੀ ਮਹਾਂਕੁੰਭ ਦੇ ਸ਼ਰਧਾਲੂਆਂ ਨੂੰ ਹੱਥ ਜੋੜਕੇ ਬੇਨਤੀ!
CM Yogi's plea to Mahak
ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ 1.30 ਵਜੇ ਪ੍ਰਯਾਗਰਾਜ ਦੇ ਸੰਗਮ ਤੱਟ 'ਤੇ ਭਗਦੜ ਮੱਚ ਗਈ। ਇਸ ਹਾਦਸੇ 'ਚ ਹੁਣ ਤੱਕ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। 50 ਤੋਂ ਵੱਧ ਸ਼ਰਧਾਲੂ ਜ਼ਖਮੀ ਹੋਏ ਹਨ। ਭਾਸਕਰ ਰਿਪੋਰਟਰ ਮੁਤਾਬਕ ਪਹਿਲਾਂ 14 ਲਾਸ਼ਾਂ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਲਿਆਂਦਾ ਗਿਆ ਸੀ। ਬਾਅਦ ਵਿੱਚ ਮੇਲਾ ਖੇਤਰ ਤੋਂ ਐਂਬੂਲੈਂਸਾਂ ਵਿੱਚ ਕੁਝ ਹੋਰ ਲਾਸ਼ਾਂ ਲਿਆਂਦੀਆਂ ਗਈਆਂ।
ਇੱਥੇ ਦੱਸ ਦੇਈਏ ਕਿ ਹਾਦਸੇ ਦੇ 13 ਘੰਟੇ ਬਾਅਦ ਵੀ ਪ੍ਰਸ਼ਾਸਨ ਨੇ ਮੌਤਾਂ ਜਾਂ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੀਐਮ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਸੀਐਮ ਯੋਗੀ ਆਦਿਤਿਆਨਾਥ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ- ਸ਼ਰਧਾਲੂਆਂ ਨੂੰ ਸੰਗਮ 'ਤੇ ਹੀ ਇਸ਼ਨਾਨ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ। ਗੰਗਾ ਹਰ ਥਾਂ ਪਵਿੱਤਰ ਹੈ, ਜਿੱਥੇ ਵੀ ਹੋਵੇ ਉਸੇ ਕੰਢੇ ਇਸ਼ਨਾਨ ਕਰੋ।
umbh devotees with folded hands!