Coronavirus Update । ਕੋਰੋਨਾ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਨਹੀਂ ਹੋਵੋਗੇ ਬਿਮਾਰ
Coronavirus Update । ਕੋਰੋਨਾ ਦੇ ਨਵੇਂ ਵੇਰੀਐਂਟ ਤੋਂ ਬਚਣ ਲਈ ਸਿਹਤ ਦਾ ਜ਼ਿਆਦਾ ਖਿਆਲ ਰੱਖਣ ਦੀ ਲੋੜ ਐ... ਡਾਈਟ, ਰੁਟੀਨ ਅਤੇ ਕਸਰਤ 'ਤੇ ਧਿਆਨ ਦੇ ਕੇ ਤੁਸੀਂ ਆਪਣੇ ਆਪ ਨੂੰ ਕਾਫੀ ਹੱਦ ਤੱਕ ਸੁਰੱਖਿਅਤ ਰੱਖ ਸਕਦੇ ਹੋ.... ਕਿਉਂਕਿ ਜੇ ਡਾਈਟ ਚੰਗੀ ਹੋਵੇਗੀ ਤਾਂ ਇਮਿਊਨਿਟੀ ਮਜ਼ਬੂਤਹੋਵੇਗੀ ਤੇ ਤੁਸੀਂ ਜਲਦੀ ਬਿਮਾਰ ਹੋਣ ਤੋਂ ਬਚ ਸਕੋਗੇ.....
....ਸਭ ਤੋਂ ਪਹਿਲਾਂ ਤੁਹਾਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਐ... ਸਵੇਰੇ-ਸ਼ਾਮ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਬਾਡੀ ਨੂੰ ਵਿਟਾਮਿਨ-ਸੀ ਮਿਲਦਾ ਐ... ਇਸ ਨਾਲ ਸੌਣ ਤੋਂ ਪਹਿਲਾਂ ਹਲਦੀ ਅਤੇ ਸੁੱਕੇ ਅਦਰਕ ਵਾਲਾ ਦੁੱਧ ਵੀ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ....
ਤੁਹਾਡੀ ਇਮਿਊਨਿਟੀ ਜਿੰਨੀ ਮਜ਼ਬੂਤ ਹੋਵੇਗੀ, ਓਨਾ ਹੀ ਤੁਸੀਂ ਕੋਰੋਨਾ ਵਾਇਰਸ ਤੋਂ ਸਕੋਗੇ.... ਵਿਟਾਮਿਨ ਸੀ ਇਸ ਵਿੱਚ ਤੁਹਾਡੀ ਮਦਦ ਕਰ ਸਕਦਾ ਐ... ਇਸ ਲਈ ਜ਼ਿਆਦਾ ਤੋਂ ਜ਼ਿਆਦਾ ਫਲ ਅਤੇ ਸਬਜ਼ੀਆਂ ਖਾਓ... ਵਿਟਾਮਿਨ ਸੀ ਨੂੰ ਲੋੜੀਂਦੀ ਮਾਤਰਾ ਵਿੱਚ ਲਓ...ਜਿਵੇਂ ਕਿ ਆਂਵਲਾ, ਅਮਰੂਦ, ਪਪੀਤਾ, ਫਲੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ.. ਵਿਟਾਮਿਨ ਸੀ ਇਮਿਊਨਿਟੀ ਵਧਾਉਣ 'ਚ ਕਾਫੀ ਫਾਇਦੇਮੰਦ ਹੁੰਦਾ ਐ
ਕਾੜ੍ਹਾ ਪੀਣਾ ਸਿਹਤ ਲਈ ਫਾਇਦੇਮੰਦ ਦੱਸਿਆ ਗਿਆ ਐ... ਕੋਰੋਨਾ ਨਾਲ ਲੜਨ ਅਤੇ ਇਮਿਊਨਿਟੀ ਵਧਾਉਣ ਲਈ ਕਾੜ੍ਹੇ ਦੀ ਵਰਤੋਂ ਬਹੁਤ ਵਧ ਗਈ ਐ.... ਸਰਦੀਆਂ ਦੇ ਮੌਸਮ ਵਿੱਚ, ਤੁਸੀਂ ਦਿਨ ਵਿੱਚ ਇੱਕ ਜਾਂ ਦੋ ਵਾਰ ਕਾੜ੍ਹਾ ਪੀ ਸਕਦੇ ਹੋ...ਦੱਸ ਦੇਈਏ ਕਿ ਸਿਹਤ ਮਾਹਿਰਾਂ ਅਨੁਸਾਰ ਬਹੁਤ ਜ਼ਿਆਦਾ ਕਾੜ੍ਹਾ ਪੀਣਾ ਵੀ ਨੁਕਸਾਨਦੇਹ ਹੋ ਸਕਦਾ ਐ...