ਅੱਜ ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਕਿਸਦੀ ਬਣੇਗੀ ਸਰਕਾਰ
ਅੱਜ ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਕਿਸਦੀ ਬਣੇਗੀ ਸਰਕਾਰ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ । ਪੰਜਾਬ ਦੀਆਂ ਲੋਕ ਸਭਾ ਸੀਟਾਂ ਤੇ ਕਿਸਦੀ ਜਿੱਤ ਹੋਏਗੀ ਇਹ ਅਜ ਕਰੀਬ 1 ਵਜੇ ਤੱਕ ਸਾਫ ਹੋ ਜਾਏਗਾ । ਕਾਂਗਰਸ ਦੇ ਚੰਡੀਗੜ ਤੋ ਉਮੀਦਵਾਰ ਮਨੀਸ਼ ਤਿਵਾੜੀ ਨੇ ਗਲਬਾਤ ਕਰਦੇ ਹੋਏ ਕਿਹਾ ਕਿ
ਚੰਡੀਗੜ ਤੋ ਕਾੰਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਸੁਰਜ ਪੁਰਵ ਤੋ ਉਗ ਰਿਹਾ ਹੈ ਅਤੇ ਪਛਮ ਵਿਚ ਡੁਬੇਗਾ । ਅਜ ਮੰਗਲਵਾਰ ਦਾ ਦਿਨ ਹੈ ਅਤੇ ਹਨੁਮਾਨ ਜੀ ਦਾ ਦਿਨ ਹੈ । ਲੋਕਾ ਨੇ ਆਪਣੀ ਰਾਏ ਈਵੀਐਮ ਵਿਚ ਦੇ ਦਿਤੀ ਹੈ ।
ਅਜੇ ਸਵੇਰ ਹੋਈ ਹੈ । 1 ਵਜੇ ਤਕ ਸਾਰੀ ਤਸਵੀਰ ਸਾਫ ਹੋ ਜਾਏਗੀ । ਅੰਮ੍ਰਿਤਸਰ ਤੋ ਕਾੰਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਨੇ ਕਿਹਾ ਕਿ ਉਮੀਦ ਕਰਦੇ ਹਾ ਕਿ ਇੰਡਿਆ ਅਲਾਇੰਸ ਦੀ ਸਰਕਾਰ ਬਣੇਗੀ । ਆਪ ਦੇ ਸਾੰਸਦ ਸੰਦੀਪ ਪਾਠਕ ਨੇ ਕਿਹਾ ਕਿ ਜਨਤਾ ਦਾ ਰਿਸਪਾੰਸ ਬਹੁਤ ਵਧੀਆ ਰਿਹਾ ਹੈ ।
ਪੰਜਾਬ ਅਤੇ ਹਰਿਆਣਾ ਵਿਚ ਲੋਕਾ ਦਾ ਰਿਸਪਾੰਸ ਬਹੁਤ ਵਧੀਆ ਰਿਹਾ ਹੈ । ਉਮੀਦ ਹੈ ਕਿ ਚੰਗੇ ਨਤੀਜੇ ਆਉਣਗੇ । ਇਸ ਵਾਰ ਜਨਤਾ ਨੇ ਜੁਲਮ ਦਾ ਬਦਲਾ ਵੋਟ ਨਾਲ ਲੈਣ ਦਾ ਮਨ ਬਣਾਇਆ ਸੀ,, ਨਤੀਜੇ ਜਨਤਾ ਦੇ ਪਖ ਵਿਚ ਹੋਣਗੇ ਅਤੇ ਚੰਗੇ ਹੋਣਗੇ