ਕ੍ਰਿਕਟਰ ਸੁਰੇਸ਼ ਰੈਨਾ ਦਾ ਪੰਜਾਬ ਪੁਲਿਸ ਨੂੰ ਸਵਾਲ
ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਤੇ ਪੰਜਾਬ ਪੁਲਿਸ ਕੋਲ ਅਪੀਲ ਕੀਤੀ ਹੈ। ਦਰਅਸਲ, ਪਠਾਨਕੋਟ ਵਿੱਚ ਸੁਰੇਸ਼ ਰੈਨਾ ਦੀ ਭੂਆ ਦੇ ਘਰ 'ਤੇ ਹਮਲਾ ਹੋਇਆ ਸੀ। ਰੈਨਾ ਨੇ ਟਵੀਟ ਕਰਕੇ ਪੰਜਾਬ ਪੁਲਿਸ ਨੂੰ ਜਾਂਚ ਦੀ ਅਪੀਲ ਕੀਤੀ ਹੈ। ਹੁਣ ਕੈਪਟਨ ਸਰਕਾਰ ਨੇ ਇਸ ਮਾਮਲੇ 'ਚ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ।SIT ਦੀ ਅਗਵਾਈ ਆਈਜੀ ਬੋਰਡਰ ਰੇਂਜ ਐਸਪੀਐਸ ਪਰਮਾਰ ਵਲੋਂ ਕੀਤੀ ਜਾਵੇਗੀ।
Tags :
Raina Tweet Crime News Abp Sanjha Robbery Cricketer Suresh Raina Pathankot Punjab Police Captain Amrinder