ਪਠਾਨਕੋਟ ਦੇ DC ਦਾ ਨਜਾਇਜ਼ ਮਾਈਨਿੰਗ ਖ਼ਿਲਾਫ਼ ਐਕਸ਼ਨ, ਕਈ ਵਾਹਨ ਫੜ੍ਹੇ

ਪਠਾਨਕੋਟ: ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਗੈਰ ਕਾਨੂੰਨੀ ਰੇਤਾ ਬੱਜਰੀ ਦੇ ਵਾਹਨ (Illegal sand and gravel vehicles) ਰਾਤ ਸਮੇਂ ਪਠਾਨਕੋਟ ਰਾਹੀਂ ਵੱਡੀ ਮਾਤਰਾ 'ਚ ਪੰਜਾਬ 'ਚ ਦਾਖਲ ਹੁੰਦੇ ਹਨ। ਇਹਨਾਂ ਸਾਰੇ ਵਾਹਨਾਂ ਨੂੰ ਰੋਕਣ ਲਈ ਪਹਿਲਾਂ ਵੀ ਕਈ ਵਾਰ ਕਾਰਵਾਈ ਹੋ ਚੁੱਕੀ ਹੈ, ਪਰ ਇਹਨਾਂ ਦਾ ਦਾਖਲ ਹੋਣਾ ਲਗਾਤਾਰ ਜਾਰੀ ਹੈ। ਉਥੇ ਹੀ ਕਾਰਵਾਈ ਕਰਦੇ ਹੋਏ ਦੇਰ ਰਾਤ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਉਹਨਾਂ ਨੇ ਖੁਦ ਆਪਣੀ ਕਾਰ ਇਹਨਾਂ ਵਾਹਨਾਂ ਨੇ ਪਿੱਛੇ ਲਗਾ ਕਈ ਵਾਹਨ ਫੜ੍ਹੇ ਅਤੇ ਮੌਕੇ ਉੱਤੇ ਹੀ ਇਹਨਾਂ ਨੇ ਚਲਾਨ (illegal vehicles entering Punjab) ਕੀਤੇ ਗਏ।

JOIN US ON

Telegram
Sponsored Links by Taboola