ਆਖਰੀ ਡੈੱਥ ਵਾਰੰਟ ਮਗਰੋਂ ਬੋਲਿਆ ਬਲਾਤਕਾਰੀਆਂ ਦਾ ਵਕੀਲ

Continues below advertisement
ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਕੇਸ ਵਿੱਚ ਅਦਾਲਤ ਦੁਆਰਾ ਜਾਰੀ ਕੀਤਾ ਗਿਆ ਇਹ ਚੌਥਾ ਡੈੱਥ ਵਾਰੰਟ ਹੈ।

ਇਹ ਆਦੇਸ਼ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ। ਇਸ ਦੇ ਨਾਲ, ਹੁਣ ਚਾਰੇ ਦੋਸ਼ੀਆਂ ਦੇ ਉਪਲਬਧ ਸਾਰੇ ਕਾਨੂੰਨੀ ਵਿਕਲਪਾਂ ਖਤਮ ਹੋ ਚੁੱਕੇ ਹਨ।

ਤਿਹਾੜ ਜੇਲ੍ਹ ਅਧਿਕਾਰੀਆਂ ਨੇ ਬੁੱਧਵਾਰ ਨੂੰ ਚਾਰ ਦੋਸ਼ੀਆਂ ਵਿਨੈ ਸ਼ਰਮਾ, ਅਕਸ਼ੈ ਠਾਕੁਰ, ਮੁਕੇਸ਼ ਸਿੰਘ ਤੇ ਪਵਨ ਨੂੰ ਨਵਾਂ ਡੈੱਥ ਵਾਰੰਟ ਜਾਰੀ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ।
Continues below advertisement

JOIN US ON

Telegram