Derbi kabaddi Cup Incident |ਪੰਜਾਬੀਆਂ ਨੇ ਬ੍ਰਿਟੇਨ 'ਚ ਕੀਤਾ ਕਾਰਾ,ਕਬੱਡੀ ਕੱਪ 'ਚ ਪਾਈ ਖ਼ੂਨੀ ਰੇਡ - 7 ਪੰਜਾਬੀ ਖਿਡਾਰੀਆਂ ਖਿਲਾਫ ਐਕਸ਼ਨ
Derbi kabaddi Cup Incident |ਪੰਜਾਬੀਆਂ ਨੇ ਬ੍ਰਿਟੇਨ 'ਚ ਕੀਤਾ ਕਾਰਾ,ਕਬੱਡੀ ਕੱਪ 'ਚ ਪਾਈ ਖ਼ੂਨੀ ਰੇਡ - 7 ਪੰਜਾਬੀ ਖਿਡਾਰੀਆਂ ਖਿਲਾਫ ਐਕਸ਼ਨ
ਕਬੱਡੀ 'ਤੇ ਹਿੰਸਾ ਦਾ ਸਾਇਆ!
ਪੰਜਾਬੀਆਂ ਨੇ ਬ੍ਰਿਟੇਨ 'ਚ ਕੀਤਾ ਕਾਰਾ
ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਹਿੰਸਾ ਦਾ ਮਾਮਲਾ
ਛੇ ਪੰਜਾਬੀ ਮੂਲ ਸਮੇਤ ਸੱਤ ਭਾਰਤੀ ਪਾਏ ਗਏ ਦੋਸ਼ੀ
ਡਰਬੀ ਕਰਾਊਨ ਕੋਰਟ ਸੁਣਾਏਗੀ ਸਜ਼ਾ
20 ਅਗਸਤ 2023 ਇੰਗਲੈਂਡ ਦੇ ਡਰਬੀ ਸ਼ਹਿਰ 'ਚ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ
ਲੇਕਿਨ ਇਸ ਦੌਰਾਨ ਦੋ ਗੁੱਟਾਂ ਵਿੱਚ ਹਿੰਸਕ ਝੜਪ ਹੋਈ
ਬੰਦੂਕਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਦੋਵੇਂ ਧਿਰਾਂ ਨੇ ਇਕ ਦੂਜੇ ਤੇ ਹਮਲਾ ਕੀਤੇ
ਕਈ ਲੋਕ ਜਖਮੀ ਹੋਏ ਜਿਸ ਕਾਰਨ ਸ਼ਹਿਰ ਚ ਮਾਹੌਲ ਬੇਹੱਦ ਤਣਾਅਪੂਰਨ ਰਿਹਾ |
ਕਰੀਬ ਇਕ ਸਾਲ ਬਾਅਦ ਹੁਣ ਇਸ ਹਿੰਸਕ ਮਾਮਲੇ ਚ
ਡਰਬੀ ਕੋਰਟ ਨੇ ਛੇ ਪੰਜਾਬੀ ਮੂਲ ਦੇ ਨੌਜਵਾਨਾਂ ਸਮੇਤ ਸੱਤ ਭਾਰਤੀਆਂ ਨੂੰ ਦੋਸ਼ੀ ਠਹਿਰਾਇਆ ਹੈ |
ਕੀ ਹੈ ਪੂਰਾ ਮਾਮਲਾ ਵੇਖੋ ਇਹ ਰਿਪੋਰਟ
ਪੰਜਾਬ ਦੇ ਨਾਲ ਹੀ ਵਿਦੇਸ਼ਾਂ ਵਿੱਚ ਵੀ ਕਬੱਡੀ ਉਪਰ ਹਿੰਸਾ ਦਾ ਸਾਇਆ ਮੰਡਰਾ ਰਿਹਾ ਹੈ। ਵਿਦੇਸ਼ਾਂ ਵਿੱਚ ਲਗਾਤਾਰ ਮਕਬੂਲ ਹੋ ਰਹੀ ਕਬੱਡੀ ਵਿੱਚ
ਹਿੰਸਾ ਦੀਆਂ ਲਗਾਤਾਰ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਇੰਗਲੈਂਡ ਵਿੱਚ ਸਾਹਮਣੇ ਆਇਆ ਸੀ।
ਇੰਗਲੈਂਡ ਦੇ ਈਸਟ ਮਿਡਲੈਂਡਜ਼ ਦੇ ਡਰਬੀ ਵਿੱਚ 20 ਅਗਸਤ 2023 ਨੂੰ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ
ਜਿਸ ਦੌਰਾਨ ਦੋ ਗੁੱਟਾਂ ਵਿੱਚ ਹਿੰਸਕ ਝੜਪ ਹੋਈ ਸੀ।
ਇਸ ਹਿੰਸਕ ਘਟਨਾ ਵਿਚ ਬੰਦੂਕਾਂ ਅਤੇ ਚਾਕੂਆਂ ਦੀ ਵਰਤੋਂ ਕੀਤੀ ਗਈ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ।
ਗੋਲੀਬਾਰੀ ਅਤੇ ਹਥਿਆਰਾਂ ਨਾਲ ਲੜ ਰਹੇ ਲੋਕਾਂ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਘਟਨਾ ਸਥਾਨ 'ਤੇ ਪਹੁੰਚੀ
ਪੁਲਿਸ ਨੇ ਪਾਇਆ ਕਿ ਲੜਾਈ ਪਹਿਲਾਂ ਤੋਂ ਯੋਜਨਾਬੱਧ ਸੀ। ਡਰਬੀ ਦੇ ਬਰਨਸਵਿਕ ਸਟਰੀਟ ਵਿੱਚ ਇੱਕ ਸਮੂਹ ਨੇ ਇਸ ਦੇ ਲਈ ਇੱਕ ਮੀਟਿੰਗ ਕੀਤੀ ਸੀ।
ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਤੇ ਇਸ ਹਿੰਸਕ ਮਾਮਲੇ ਚ ਅਦਾਲਤ ਨੇ ਛੇ ਪੰਜਾਬੀ ਮੂਲ ਦੇ ਨੌਜਵਾਨਾਂ ਸਮੇਤ ਸੱਤ ਭਾਰਤੀਆਂ ਨੂੰ ਦੋਸ਼ੀ ਠਹਿਰਾਇਆ ਹੈ।
ਇਹ ਸਾਰੇ ਦੋਸ਼ੀ 24 ਤੋਂ 36 ਸਾਲ ਦੀ ਉਮਰ ਦੇ ਹਨ।
ਜਿਨ੍ਹਾਂ ਚ ਪਰਮਿੰਦਰ ਸਿੰਘ (25) ਤੇ ਮਲਕੀਤ ਸਿੰਘ (24) ਨੂੰ ਹਿੰਸਾ ਕਰਨ ਤੇ ਬੰਦੂਕ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਇਸ ਤੋਂ ਇਲਾਵਾ ਭਾਰਤੀ ਮੂਲ ਦੇ ਪੰਜ ਖਿਡਾਰੀਆਂ ਕਰਮਜੀਤ ਸਿੰਘ (36), ਬਲਜੀਤ ਸਿੰਘ (33), ਹਰਦੇਵ ਉੱਪਲ (34), ਜਗਜੀਤ ਸਿੰਘ (31) ਤੇ ਦੁੱਧਨਾਥ ਤ੍ਰਿਪਾਠੀ (30) ਨੂੰ ਤੇਜ਼ਧਾਰ ਹਥਿਆਰ ਰੱਖਣ ਸਮੇਤ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜ ਦੋਸ਼ੀਆਂ ਨੇ ਆਪਣੇ ਜੁਰਮ ਕਬੂਲ ਕਰ ਲਏ ਸਨ,
ਜਦੋਂ ਕਿ ਦੋ ਹੋਰਾਂ – ਪਰਮਿੰਦਰ ਸਿੰਘ ਅਤੇ ਮਲਕੀਤ ਸਿੰਘ – ਨੂੰ ਅਦਾਲਤ ਨੇ ਪਿਛਲੇ ਹਫਤੇ ਦੋਸ਼ੀ ਪਾਇਆ ਸੀ।
ਸਾਰਿਆਂ ਨੂੰ ਡਰਬੀ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਈ ਜਾਵੇਗੀ।