Teacher Sui+cide Case | ਭੜਕੇ ਡਾ. ਧਰਮਵੀਰ ਗਾਂਧੀ ਨੇ ਮੰਤਰੀ ਬੈਂਸ ਤੇ ਮਾਨ ਸਰਕਾਰ ਨੂੰ ਵਿਖਾਇਆ ਸ਼ੀਸ਼ਾ

Continues below advertisement

Teacher Sui+cide Case | ਭੜਕੇ ਡਾ. ਧਰਮਵੀਰ ਗਾਂਧੀ ਨੇ ਮੰਤਰੀ ਬੈਂਸ ਤੇ ਮਾਨ ਸਰਕਾਰ ਨੂੰ ਵਿਖਾਇਆ ਸ਼ੀਸ਼ਾ

#Ropar #Teachersu/icide #1158 #harjotbains #abplive

ਪ੍ਰੋ ਬਲਵਿੰਦਰ ਕੌਰ ਖ਼ੁਦਕੁਸ਼ੀ ਮਾਮਲੇ ਕਾਰਨ ਮੰਤਰੀ ਹਰਜੋਤ ਬੈਂਸ ਤੇ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ
ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ।
ਗਾਂਧੀ ਨੇ ਕਿਹਾ ਕਿ ਪੜ੍ਹੇ-ਲਿਖੇ ਪ੍ਰੋਫੈਸਰ ਮਾਨ ਸਰਕਾਰ ਤੇ ਹਰਜੋਤ ਬੈਂਸ ਦਾ ਪੁਤਲਾ ਫੂਕ ਰਹੇ ਹਨ ਕਿਉਂਕਿ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਨ੍ਹਾਂ ਨੇ ਕਿਹਾ ਕਿ ਸੁਸਾਈਡ ਵਿੱਚ ਨਾਂ ਹੋਣ ਦੇ ਬਾਵਜੂਦ ਮੰਤਰੀ ਖਿਲਾਫ ਪਰਚਾ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ।

ਡਾ. ਧਰਮਵੀਰ ਗਾਂਧੀ ਨੇ ਟਵੀਟ ਕਰਕੇ ਕਿਹਾ
ਸੀਐਮ ਭਗਵੰਤ ਮਾਨ ਜੀ ਅੱਜ ਇਨ੍ਹਾਂ ਪੜ੍ਹੇ-ਲਿਖੇ ਪ੍ਰੋਫੈਸਰਾਂ ਨੇ ਤੁਹਾਡਾ ਤੇ ਹਰਜੋਤ ਬੈਂਸ ਦਾ ਪੁਤਲਾ ਮਚਾਇਆ ਕਿਉਂਕਿ ਤੁਹਾਡੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਚਾਰ ਦਿਨ ਹੋ ਗਏ ਅਜੇ ਤੱਕ ਤੁਹਾਡੀ ਪੁਲਿਸ ਨੇ ਮੰਤਰੀ ਦਾ ਨਾਂ FIR ਵਿੱਚ ਨਹੀਂ ਪਾਇਆ ਸਗੋਂ ਪੁੱਠਾ ਬੱਚੀ ਬਲਵਿੰਦਰ ਕੌਰ ਦੇ ਪਤੀ ਨੂੰ ਹੀ ਅੰਦਰ ਦੇ ਦਿੱਤਾ।

ਉਨ੍ਹਾਂ ਅੱਗੇ ਲਿਖਿਆ...ਕੀ ਤੁਹਾਡਾ ਮੰਤਰੀ ਹੁਣ ਕਾਨੂੰਨ ਤੋਂ ਉੱਤੇ ਹੈ? ਕੀ ਤੁਹਾਨੂੰ ਸੂਸਾਇਡ ਨੋਟ ਵਿੱਚ ਲਿਖਿਆ ਮੰਤਰੀ ਹਰਜੋਤ ਬੈਂਸ ਦਾ 3 ਵਾਰ ਲਿਖਿਆ ਨਾਂ ਨਹੀਂ ਦਿੱਸਦਾ? ਰਾਤ ਤੁਹਾਡੀ ਪੁਲਿਸ ਕਹਿੰਦੀ ਸਿਸਟਮ ਖਰਾਬ ਹੈ, ਠੀਕ ਹੋਣ ਤੇ ਮੰਤਰੀ ਦਾ ਨਾਂ ਲਿਖਾਂਗੇ? 24 ਘੰਟੇ ਹੋ ਗਏ ਇਹੋਜਾ ਕਿਹੜਾ ਸਿਸਟਮ ਹੈ ਜੋ ਚੱਲਿਆ ਹੀ ਨਹੀਂ? ਪੰਜਾਬ ਸਰਕਾਰ ਮੁਰਦਾਬਾਦ

ਦੱਸ ਦਈਏ ਕਿ ਨੌਕਰੀ ਵਿਚ ਜੁਆਈਨਿੰਗ ਨਾ ਮਿਲਣ ਤੋਂ ਪ੍ਰੇਸ਼ਾਨ ਰੂਪਨਗਰ ਚ ਇੱਕ ਮਹਿਲਾ ਪ੍ਰੋਫੈਸਰ ਨੇ ਖ਼ੁਦਕੁਸ਼ੀ ਕਰ ਲਈ
ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਪ੍ਰੋਫੈਸਰ ਬਲਵਿੰਦਰ ਕੌਰ ਨੇ ਸੁਸਾਈਡ ਨੋਟ ਵੀ ਲਿਖੀਆਂ
ਜਿਸ ਚ ਉਸਨੇ ਸਿਖਿਆ ਮੰਤਰੀ ਹਰਜੋਤ ਬੈਂਸ ਨੂੰ ਆਪਣੀ ਮੌਤ ਦਾ ਜਿੰਮੇਵਾਰ ਦਸਿਆ| ਇਸ ਨੋਟ ਦੇ ਸਾਹਮਣੇ ਆਉਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ,1158 ਅਸਿਸਟੈਂਟ ਪ੍ਰੋਫੈਸਰ ਅਤੇ ਸਹਾਇਕ ਲਾਇਬ੍ਰੇਰੀਅਨ ਫਰੰਟ ਦੇ ਨਾਲ ਨਾਲ ਵਿਰੋਧੀ ਸਿਆਸੀ ਪਾਰਟੀਆਂ ਬੈਂਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰ ਰਹੀਆਂ ਹਨ | ਲੇਕਿਨ ਦੋਸ਼ ਹਨ ਪੁਲਿਸ ਮੰਤਰੀ ਤੇ ਕਾਰਵਾਈ ਕਰਨ ਦੀ ਬਜਾਏ ਮ੍ਰਿਤਕਾ ਦੇ ਪਰਿਵਾਰ ਨੂੰ ਤੰਗ ਕਰ ਰਹੀ ਹੈ |

Continues below advertisement

JOIN US ON

Telegram