Dimpy Dhillon | AAP 'ਚ ਸ਼ਾਮਲ ਹੋਣ ਤੋਂ ਪਹਿਲਾਂ ਡਿੰਪੀ ਢਿੱਲੋਂ ਦਾ ਗਿੱਦੜਬਾਹਾ 'ਚ ਸ਼ਕਤੀ ਪ੍ਰਦਰਸ਼ਨ
Dimpy Dhillon | AAP 'ਚ ਸ਼ਾਮਲ ਹੋਣ ਤੋਂ ਪਹਿਲਾਂ ਡਿੰਪੀ ਢਿੱਲੋਂ ਦਾ ਗਿੱਦੜਬਾਹਾ 'ਚ ਸ਼ਕਤੀ ਪ੍ਰਦਰਸ਼ਨ
AAP 'ਚ ਸ਼ਾਮਲ ਹੋਣ ਜਾ ਰਹੇ ਡਿੰਪੀ ਢਿੱਲੋਂ
ਭਲਕੇ CM ਮਾਨ ਕਰਵਾਉਣਗੇ ਪਾਰਟੀ 'ਚ ਸ਼ਾਮਲ - ਸੂਤਰ
ਡਿੰਪੀ ਦਾ ਐਲਾਨ - ਅਕਾਲੀ ਦਲ ਨੂੰ ਵੱਡਾ ਝਟਕਾ
ਡਿੰਪੀ ਢਿੱਲੋਂ ਨੇ ਗਿੱਦੜਬਾਹਾ 'ਚ ਕੀਤਾ ਵੱਡਾ ਇਕੱਠ
ਤਾਂ ਡਿੰਪੀ ਢਿੱਲੋਂ ਭਲਕੇ AAP 'ਚ ਸ਼ਾਮਲ ਹੋਣ ਜਾ ਰਹੇ ਹਨ |
ਤੇ CM ਮਾਨ ਉਨ੍ਹਾਂ ਦਾ ਪਾਰਟੀ ਚ ਸਵਾਗਤ ਕਰਨਗੇ |
ਇਸਦਾ ਐਲਾਨ ਉਨ੍ਹਾਂ ਖੁਦ ਗਿਦੜਬਾਹਾ ਚ ਭਾਰੀ ਇਕੱਠ ਕਰਕੇ ਕੀਤਾ |
ਜ਼ਿਕਰ ਏ ਖਾਸ ਹੈ ਕਿ ਗਿੱਦੜਬਾਹਾ ਹਲਕੇ ਤੋਂ ਅਕਾਲੀ ਦਲ ਦੇ ਇੰਚਾਰਜ ਅਤੇ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ
ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ।
ਤੇ ਹੁਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ।
ਡਿੰਪੀ ਢਿੱਲੋਂ ਭਲਕੇ ਯਾਨੀ 28 ਅਗਸਤ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ।
ਉਥੇ ਹੀ ਡਿੰਪੀ ਢਿੱਲੋਂ ਦੇ ਇਸ ਤਰ੍ਹਾਂ ਜਾਣ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ |
ਇਕ ਪਾਸੇ ਕਿਹਾ ਜਾ ਰਿਹਾ ਹੈ ਕਿ ਗਿੱਦੜਬਾਹਾ ਸੀਟ ਦੀ ਟਿਕਟ 'ਤੇ ਮਨਪ੍ਰੀਤ ਬਾਦਲ
ਦੇ ਨਾਮ ਦੀ ਐਂਟਰੀ ਤੋਂ ਬਾਅਦ ਡਿੰਪੀ ਨੇ ਫੈਸਲਾ ਲਿਆ ਹੈ ਜਦਕਿ ਡਿੰਪੀ ਢਿੱਲੋਂ ਨੇ ਇਨ੍ਹਾਂ ਗੱਲਾਂ ਨੂੰ ਨਕਾਰਿਆ ਹੈ |
ਹਾਲਾਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡਿੰਪੀ ਨੂੰ ਪਾਰਟੀ ਵਿਚ ਵਾਪਸੀ ਕਰਨ ਦੀ ਅਪੀਲ ਕੀਤੀ ਸੀ।
ਉਨ੍ਹਾਂ ਆਖਿਆ ਸੀ ਕਿ ਜੇਕਰ ਉਹ ਵਾਪਸੀ ਕਰਦੇ ਹਨ ਤਾਂ ਡਿੰਪੀ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਐਲਾਨਿਆ ਜਾਵੇਗਾ।
ਹਾਲਾਂਕਿ ਹੁਣ ਡਿੰਪੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਵਾਪਸੀ ਨਹੀਂ ਕਰਨਗੇ।
ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ।