Dr Manmohan Singh|ਪਹਿਲੇ ਸਿੱਖ PM ਨੂੰ ਰਾਜ ਘਾਟ 'ਤੇ ਕਿਉਂ ਨਹੀਂ ਦਿੱਤੀ ਜਗ੍ਹਾ,ਸਿੱਖਾਂ ਨਾਲ ਮਤਰੇਇਆਂ ਵਰਗਾ ਵਰਤਾਓ!
ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਯਾਦਗਾਰ ਲਈ ਰਾਜਘਾਟ 'ਤੇ ਜਗ੍ਹਾ ਨਾ ਦਿੱਤੇ ਜਾਣ 'ਤੇ ਸਿੱਖ ਆਗੂ ਨਾਰਾਜ਼ ਹਨ। ਪੰਜਾਬ 'ਚ ਅਕਾਲੀ ਦਲ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਦਾ ਸਿੱਖਾਂ ਨਾਲ ਮਤਰੇਇਆਂ ਵਾਲਾ ਸਲੂਕ ਹੈ।
ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦਾਹ ਸੰਸਕਾਰ ਲਈ ਰਾਜਘਾਟ ਨੇੜੇ ਜ਼ਮੀਨ ਅਲਾਟ ਕਰਨ ਦੀ ਪੁਰਾਣੀ ਰਿਵਾਇਤ ਨੂੰ ਮੰਨਣ ਤੋਂ ਭਾਰਤ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਹੁਣ ਰੋਸ਼ਨ ਦਿਮਾਗ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਆਮ ਲੋਕਾਂ ਦੀ ਤਰ੍ਹਾਂ ਨਿਗਮ ਬੋਧ ਸ਼ਮਸ਼ਾਨ ਘਾਟ ਉਤੇ 28 ਦਸੰਬਰ ਨੂੰ ਦੁਪਹਿਰ 11.45 ਵਜੇ ਹੋਵੇਗਾ। ਹਾਲਾਂਕਿ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਤੇ ਕਾਂਗਰਸ ਪਾਰਟੀ ਨੇ ਭਾਰਤ ਸਰਕਾਰ ਨੂੰ ਰਾਜਘਾਟ ਨੇੜੇ ਯਾਦਗਾਰ ਬਣਾਉਣ ਲਈ ਥਾਂ ਦੇਣ ਦੀ ਮੰਗ ਕੀਤੀ ਸੀ। ਪਰ ਡਾਕਟਰ ਮਨਮੋਹਨ ਸਿੰਘ ਦੇ ਵੱਡੇ ਕੱਦ ਅਤੇ ਪੁਰਾਣੀ ਰਿਵਾਇਤ ਨੂੰ ਸਰਕਾਰ ਨੇ ਨਜ਼ਰ ਅੰਦਾਜ਼ ਕਰਕੇ ਮਤਰੇਏ ਪੁਣੇ ਦਾ ਅਹਿਸਾਸ ਸਿੱਖਾਂ ਨੂੰ ਕਰਵਾ ਦਿੱਤਾ ਹੈ..