ED raid On Deep Malhotra House | ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਈ.ਡੀ. ਦਾ ਛਾਪਾ

ED raid On Deep Malhotra House | ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਈ.ਡੀ. ਦਾ ਛਾਪਾ
ED ਦੀ ਪੰਜਾਬ ’ਚ ਵੱਡੀ ਕਾਰਵਾਈ
ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਰੇਡ
ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ
ED ਵੱਲੋਂ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਤੇ ਕਾਰੋਬਾਰਾਂ ’ਤੇ ਛਾਪੇ


ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਵਪਾਰੀ ਦੀਪ ਮਲਹੋਤਰਾ ਦੇ ਘਰ ED ਦੀ ਰੇਡ 
ਜਾਣਕਾਰੀ ਮੁਤਾਬਕ ਸਵੇਰ ਕਰੀਬ ਸੱਤ ਵਜੇ ਈਡੀ ਵੱਲੋਂ ਉ ਦੀਪ ਮਲਹੋਤਰਾ ਦੀ ਫਰੀਦਕੋਟ ਸਥਿਤ ਰਿਹਾਇਸ਼ ਅਤੇ 
ਕੁਝ ਹੋਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ |
ਦੱਸ ਦਈਏ ਕਿ ਦੀਪ ਮਲਹੋਤਰਾ ਜਿਨ੍ਹਾਂ ਦੀਆਂ ਖੁਦ ਦੀਆਂ ਸ਼ਰਾਬ ਫੈਕਟਰੀਆਂ ਵੀ ਹਨ 
ਅਤੇ ਪੰਜਾਬ ਤੋਂ ਬਾਹਰ ਦਿੱਲੀ ਅਤੇ ਹੋਰ ਸੂਬਿਆਂ ਚ ਵੀ ਦੀਪ ਮਲਹੋਤਰਾ ਦਾ ਸ਼ਰਾਬ ਅਤੇ ਹੋਟਲ ਦਾ ਵੱਡਾ ਕਾਰੋਬਾਰ ਹੈ।
ਦਿੱਲੀ ਸ਼ਰਾਬ ਪਾਲਿਸੀ ਦੇ ਨਾਲ ਦੀਪ ਮਲਹੋਤਰਾ ਦਾ ਨਾਮ ਜੁੜਨ ਤੋਂ ਬਾਅਦ ਲਾਗਾਤਰ ਈਡੀ ਵੱਲੋਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ 
ਜਿਸ ਨੂੰ ਲੈਕੇ ਉਨ੍ਹਾਂ ਦੇ ਬੇਟੇ ਗੌਰਵ ਮਲਹੋਤਰਾ ਦੀ ਵੀ ਗਿਰਫਤਾਰੀ ਹੋਈ ਸੀ 
ਅਤੇ ਕੁਝ ਮਹੀਨੇ ਪਹਿਲਾਂ ਵੀ ਫਰੀਦਕੋਟ ਵਿਖੇ ਦੀਪ ਮਲਹੋਤਰਾ ਦੀ ਰਿਹਾਇਸ਼ ਤੇ ਈਡੀ ਦੀਆਂ ਟੀਮਾਂ ਵੱਲੋਂ ਜਾਚ ਕੀਤੀ ਗਈ ਸੀ |
ਉਸ ਮੌੱਕੇ ਉਹ ਖੁਦ ਰਿਹਾਇਸ਼ ਤੇ ਮੌਜੂਦ ਨਹੀਂ ਸਨੁ ਅਤੇ ਅੱਜ ਵੀ ਦੀਪ ਮਲਹੋਤਰਾ ਆਪਣੀ ਰਿਹਾਇਸ਼ ਤੇ ਮੌਜੂਦ ਨਹੀਂ ਹਨ।
ਈਡੀ ਨੇ ਉਸ ਦੀ ਜ਼ੀਰਾ ਸ਼ਰਾਬ ਫੈਕਟਰੀ ’ਤੇ ਵੀ ਛਾਪਾ ਮਾਰਿਆ। ਸੂਚਨਾ ਅਨੁਸਾਰ ਈਡੀ ਦੀ ਟੀਮ ਨੇ ਦੀਪ ਮਲੋਹਤਰਾ ਦੇ ਸਾਥੀ ਕਾਰੋਬਾਰੀਆਂ ਅਤੇ ਹਿੱਸੇਦਾਰਾਂ ਦੇ ਘਰ ਵਿੱਚ ਵੀ ਰੇਡ ਕੀਤੀ ਹੈ ਅਤੇ ਜ਼ਰੂਰੀ ਕਾਗਜ਼ਾਤ ਅਤੇ ਹੋਰ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ। 
 ਈਡੀ ਦੀ ਟੀਮ ਨੇ ਇਸ ਛਾਪੇਮਾਰੀ ਬਾਰੇ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਇਸ ਮੁੱਦੇ ਤੇ ਕਿਸੇ ਨਾਲ ਕੋਈ ਗੱਲਬਾਤ ਕੀਤੀ। ਈਡੀ ਦੀ ਟੀਮ ਨਾਲ ਖੁਫੀਆ ਵਿਭਾਗ ਅਤੇ ਜ਼ਿਲ੍ਹਾ ਪੁਲੀਸ ਤੋਂ ਇਲਾਵਾ ਬਾਕੀ ਸੂਬਿਆਂ ਦੀ ਪੁਲੀਸ ਵੀ ਮੌਜੂਦ ਸੀ।

 

 

JOIN US ON

Telegram
Sponsored Links by Taboola