Gajjanmajra ਦੇ ਘਰੋਂ 32 ਲੱਖ ਕੈਸ਼ ਤੇ ਮੋਬਾਇਲ ਫੋਨ ਲੈ ਗਈ ED ਦੀ ਟੀਮ

Continues below advertisement

AAP Amargarh MLA Jaswant Singh Gajjan Majra: ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਸੀਬੀਆਈ ਤੋਂ ਬਾਅਦ ਹੁਣ ਈਡੀ ਦੇ ਰਡਾਰ ਵਿੱਚ ਹਨ। ਈਡੀ ਨੇ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀਆਂ 'ਤੇ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਬੀਆਈ ਨੇ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਛਾਪਾ ਮਾਰਿਆ ਸੀ। ਵਿਧਾਇਕ ਗੱਜਣਮਾਜਰਾ 'ਤੇ 40 ਕਰੋੜ ਦੇ ਬੈਂਕ ਘੁਟਾਲੇ ਦਾ ਦੋਸ਼ ਹੈ। AAP ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ED ਦੀ ਰੇਡ ਕਰੀਬ 14 ਤੋਂ 15 ਘੰਟੇ ਤੱਕ ਚਲੀ। ਨਾਲ ਹੀ ਰੇਡ 'ਚ ਈਡੀ ਦੀ ਟੀਮ ਆਪਣੇ ਨਾਲ 32 ਲੱਖ ਕੈਸ਼ ਤੇ ਮੋਬਾਇਲ ਫੋਨ ਲੈ ਗਈ ਹੈ। ਉਧਰ ਇਸ ਰੇਡ ਬਾਰੇ ABP Sanjha ਨਾਲ ਖਾਸ ਗੱਲ ਕਰਦਿਆਂ ਗੱਜਣਮਾਜਰਾ ਨੇ ਕੇਂਦਰ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ 'ED ਜ਼ਰੀਏ 'ਆਪ' ਵਿਧਾਇਕਾਂ ਨੂੰ ਡਰਾਉਣਾ ਚਾਹੁੰਦੀ ਕੇਂਦਰ'।

Continues below advertisement

JOIN US ON

Telegram