ਸ਼ਰਾਬ ਨੂੰ ਕੋਰੋਨਾ ਦਾ ਇਲਾਜ ਦੱਸਣ ਵਾਲਾ ਕਾਬੂ ,ਪੁਲਿਸ ਦੀ ਵਰਦੀ ਪਾ ਲੋਕਾਂ ਨੂੰ ਕਰ ਰਿਹਾ ਸੀ ਗੁਮਰਾਹ

ਪੁਲਿਸ ਦੀ ਵਰਦੀ ਦਾ ਮਜ਼ਾਕ ਬਣਾਉਣ ਤੇ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ ਜਿਸ 'ਚ ਇੱਕ ਵਿਅਕਤੀ ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਦੀ ਵਰਦੀ ਪਹਿਨ ਕੇ ਲੋਕਾਂ ਨੂੰ ਕਹਿ ਰਿਹਾ ਸੀ ਕਿ ਵਿਸਕੀ ਪੀਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।ਲੁਧਿਆਣਾ ਪੁਲਿਸ ਵੱਲੋਂ ਤੁਰੰਤ ਹਰਕਤ 'ਚ ਆਉਂਦਿਆਂ ਉਸ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਇਸ ਖਿਲਾਫ ਆਈਪੀਸੀ ਦੀਆਂ ਧਾਰਾਵਾਂ 188, 269, 171 ਤਹਿਤ ਐਫਆਈਆਰ ਦਰਜ ਕੀਤੀ ਗਈ। ਵਿਅਕਤੀ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਕੁਲਵੰਤ ਸਿੰਘ ਢਿੱਲੋਂ ਵਜੋਂ ਹੋਈ ਹੈ।

JOIN US ON

Telegram
Sponsored Links by Taboola