ਕਲਯੁਗੀ ਪਰਿਵਾਰ ਨੇ ਰਲ ਕੇ ਕੀਤਾ ਪਿਉ ਦਾ ਕਤਲ

ਕਲਯੁਗੀ ਪਰਿਵਾਰ ਨੇ ਰਲ ਕੇ ਕੀਤਾ ਪਿਉ ਦਾ ਕਤਲ

ਸੰਗਰੂਰ ਦੇ ਲਹਿਰਾ ਗਾਗਾ ਦੇ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਮੁਤਾਬਕ ਛੇ ਲੋਕਾਂ ਨੇ ਮਿਲ ਕੇ ਇੱਕ ਬਜ਼ੁਰਗ ਦਾ ਕਤਲ ਕੀਤਾ ਜਿਸ ਦੇ ਕਤਲ ਦੇ ਆਰੋਪ ਦੇ ਵਿੱਚ ਪੁਲਿਸ ਨੇ ਮ੍ਰਿਤਕ ਬਜ਼ੁਰਗ ਭੂਰਾ ਸਿੰਘ ਦੀ ਪਤਨੀ ਬੇਟਾ ਨੂੰਹ ਅਤੇ ਧੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਬੇਟੇ ਦੇ ਸੱਸ ਤੇ ਸਹੁਰਾ ਦੀ ਗਿਰਫਤਾਰੀ ਹਜੇ ਬਾਕੀ ਹੈ।

ਲਹਿਰਾ ਗਾਗਾ ਦੇ ਡੀਐਸਪੀ ਦੀਪ ਇੰਦਰ ਸਿੰਘ ਜੇਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾ ਗਾਗਾ ਦੇ ਨੇੜਲੇ ਪਿੰਡ ਭਟਾਲ ਕਲਾਂ ਦਾ ਭੂਰਾ ਸਿੰਘ ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ ਜਿਸ ਦੀ ਜਾਣਕਾਰੀ ਸਿਰਫ ਉਹਨਾਂ ਦੇ ਪਰਿਵਾਰ ਨੂੰ ਸੀ ਲੇਕਿਨ ਉਸ ਤੋਂ ਬਾਅਦ ਢਹਾਣਾ ਨੇੜਿਓਂ ਨਹਿਰ ਦੇ ਵਿੱਚੋਂ ਇੱਕ ਲਾਸ ਬਰਾਮਦ ਹੁੰਦੀ ਹੈ ਜਿਸ ਦੇ ਹੱਥ ਪੈਰ ਬੰਨੇ ਹੋਏ ਸੀ ਜਦੋਂ ਉਸਦੀ ਸਨਾਖਤ ਕੀਤੀ ਜਾਂਦੀ ਹੈ ਤਾਂ ਉਹ ਭੂਰਾ ਸਿੰਘ ਵਾਸੀ ਭਟਾਲ ਕਲਾਂ ਵੱਲੋਂ ਹੁੰਦੀ ਹੈ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਤਾਂ ਇਹ ਕਤਲ ਛੇ ਲੋਕਾਂ ਨੇ ਮਿਲ ਕੇ ਕੀਤਾ ਸੀ ਜਿਸ ਦੇ ਵਿੱਚ ਮ੍ਰਿਤਕ ਭੂਰਾ ਸਿੰਘ ਦੀ ਪਤਨੀ ਉਹਨਾਂ ਦਾ ਬੇਟਾ ਤਰਸੇਮ ਸਿੰਘ ਬੇਟੇ ਦੀ ਪਤਨੀ ਮ੍ਰਿਤਕ ਭੂਰਾ ਸਿੰਘ ਦੀ ਧੀ ਜਿਨਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਔਰ ਇਸ ਮਾਮਲੇ ਦੇ ਵਿੱਚ ਮ੍ਰਿਤਕ ਭੂਰਾ ਸਿੰਘ ਦੇ ਬੇਟੇ ਤਰਸੇਮ ਸਿੰਘ ਦੇ ਸੱਸ ਤੇ ਸਹੁਰਾ ਵੀ ਸ਼ਾਮਿਲ ਹਨ ਜਿਨਾਂ ਦੀ ਗਿਰਫਤਾਰੀ ਹਜੇ ਹੋਣੀ ਬਾਕੀ ਹੈ ਉਹਨਾਂ ਨੇ ਕਿਹਾ ਇਸ ਪੂਰੇ ਮਾਮਲੇ ਸਬੰਧੀ ਥਾਣਾ ਲਹਿਰਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਚਾਰ ਲੋਕਾਂ ਦੀ ਗਿਰਫਤਾਰੀ ਹੋ ਚੁੱਕੀ ਹੈ। ਕਤਲ ਦੇ ਪਿੱਛੇ ਡੀਐਸਪੀ ਨੇ ਆਪਣੀ ਪਰਿਵਾਰ ਇੱਕ ਰੰਜਿਸ਼ ਦੱਸਿਆ ਉਹਨਾਂ ਦੱਸਿਆ ਕਿ ਭੂਰਾ ਸਿੰਘ ਪਹਿਲਾਂ ਘਰੋਂ ਬਾਹਰ ਰਹਿੰਦਾ ਸੀ ਤੇ ਹਾਲ ਹੀ ਦੇ ਵਿੱਚ ਦੁਬਾਰਾ ਘਰ ਰਹਿਣ ਲੱਗ ਗਿਆ ਸੀ ਜਿਸ ਤੋਂ ਬਾਅਦ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ

JOIN US ON

Telegram
Sponsored Links by Taboola