Farmer Leader Joginder ugrahan | ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਆ ਰਹੀ ਉਗਰਾਹਾਂ ਜਥੇਬੰਦੀ
Download ABP Live App and Watch All Latest Videos
View In AppFarmer Leader Joginder ugrahan | ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਆ ਰਹੀ ਉਗਰਾਹਾਂ ਜਥੇਬੰਦੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵੱਡਾ ਐਲਾਨ
ਜਥੇਬੰਦੀ ਲਗਾਵੇਗੀ ਚੰਡੀਗੜ੍ਹ 'ਚ ਪੱਕਾ ਮੋਰਚਾ
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਮੱਦੇਨਜ਼ਰ ਲਿਆ ਫ਼ੈਸਲਾ
ਮਾਨ ਸਰਕਾਰ ਕੋਲੋਂ ਜਲਦ ਖ਼ੇਤੀ ਨੀਤੀ ਬਣਾਉਣ ਦੀ ਮੰਗ
ਕਿਸਾਨੀ ਮੰਗਾਂ ਪੂਰੀਆਂ ਕਰੇ ਮਾਨ ਸਰਕਾਰ - ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਆ ਰਹੀ ਹੈ |
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਮੱਦੇਨਜ਼ਰ ਉਗਰਾਹਾਂ ਜਥੇਬੰਦੀ ਨੇ ਆਪਣੇ ਬਾਕੀ ਪ੍ਰੋਗਰਾਮ ਰੱਦ ਕਰ
ਚੰਡੀਗੜ੍ਹ ਚ ਮੋਰਚਾ ਲਗਾਉਣ ਦਾ ਫੈਸਲਾ ਲਿਆ ਹੈ |
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ
ਪੰਜਾਬ ਸਰਕਾਰ ਖੇਤੀ ਨੀਤੀ ਬਣਾਉਣ ਵਾਲੇ ਵਾਅਦੇ ਤੋਂ ਭਜਦੀ ਨਜ਼ਰ ਆ ਰਹੀ ਹੈ |
ਉਥੇ ਹੀ ਕਿਸਾਨ ਕਰਜ਼ਾ ਮੁਆਫੀ,ਮੁਆਵਜ਼ੇ ਤੇ ਨਸ਼ੇ ਵਰਗੇ ਮੁੱਦੇ ਤੇ ਮੰਗਾਂ ਅਜੇ ਵੀ ਬਾਕੀ ਹਨ |
ਜਿਨ੍ਹਾਂ ਨੂੰ ਪੂਰਾ ਕਰਵਾਉਣ ਲਈ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਆ ਰਹੀ ਹੈ