ਸਰਕਾਰ ਨੂੰ ਵਖ਼ਤ, BJP 'ਤੇ ਘੇਰਾ ਸਖ਼ਤ
ਖੇਤੀ ਕਾਨੂੰਨਾਂ 'ਤੇ ਪੰਜਾਬ ਬੀਜੇਪੀ ਬੁਰੀ ਤਰ੍ਹਾਂ ਘਿਰ ਗਈ ਹੈ। ਬੀਜੇਪੀ ਹਾਈਕਮਾਨ ਵੱਲੋਂ ਸੂਬੇ ਦੇ ਲੀਡਰਾਂ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸੰਤੁਸ਼ਟ ਕੀਤਾ ਜਾਵੇ। ਦੂਜੇ ਪਾਸੇ ਹਾਲਾਤ ਇਹ ਹਨ ਕਿ ਕਿਸਾਨ ਬੀਜੇਪੀ ਲੀਡਰਾਂ ਦੀ ਗੱਲ ਸੁਣਨਾ ਤਾਂ ਇੱਕ ਪਾਸੇ ਰਿਹਾ ਸਗੋਂ ਉਨ੍ਹਾਂ ਦੇ ਆਪਣੇ ਵਰਕਰਾਂ ਨਾਲ ਮੀਟਿੰਗਾਂ ਦਾ ਵੀ ਘਿਰਾਓ ਕਰ ਰਹੇ ਹਨ। ਇਸ ਕਰਕੇ ਬੀਜੇਪੀ ਲੀਡਰ ਕਾਫੀ ਪ੍ਰਸ਼ਾਨ ਨਜ਼ਰ ਆ ਰਹੇ ਹਨ।
Tags :
Farmers Against BJP Punjab BJP Leader Bjp Leader Vijay Sampla Farmer Protest Agriculture Act 2020