Farmers and BJP clash | 'ਸਾਡੇ ਇੱਟਾਂ ਰੋੜੇ ਮਾਰੇ...ਹੁਣ ਲਾਇਆ ਧਰਨਾ'-BJP ਵਾਲਿਆਂ ਨੇ ਕੁੱਟੇ ਕਿਸਾਨ
Farmers and BJP clash | 'ਸਾਡੇ ਇੱਟਾਂ ਰੋੜੇ ਮਾਰੇ...ਹੁਣ ਲਾਇਆ ਧਰਨਾ'-BJP ਵਾਲਿਆਂ ਨੇ ਕੁੱਟੇ ਕਿਸਾਨ
#Farmer #BJP #Clash #Punjab #amritsar #abpsanjha
ਜਦੋਂ ਕਿਸਾਨਾਂ ਨੇ ਬੀਜੇਪੀ ਦਾ ਵਿਰੋਧ ਕੀਤਾ ਤਾਂ ਬੀਜੇਪੀ ਵਾਲਿਆਂ ਨੇ ਕਿਸਾਨਾਂ ਨੂੰ ਕੁੱਟਿਆ ਇਹ ਗੰਭੀਰ ਇਲਜ਼ਾਮ ਸਰਵਣ ਸਿੰਘ ਪੰਧੇਰ ਨੇ ਲਾਏ , ਅੱਜ SSP ਦਫਤਰ ਬਾਹਰ ਰੋਸ ਧਰਨਾ ਵੀ ਹੈ ਅਤੇ ਨਾਲ ਹੀ ਚੋਣ ਕਮਿਸ਼ਨ ਨੂੰ ਵੀ ਪੁਲਿਸ ਅਫਸਰਾਂ ਖ਼ਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਰਹੀ ਹੈ,ਦਰਅਸਲ ਅੰਮ੍ਰਿਤਸਰ 'ਚ ਲੋਪੋਕੇ ਅਧੀਨ ਪੈਂਦੇ ਪਿੰਡ ਭਿੱਟੇਵੱਡ 'ਚ ਭਾਜਪਾ ਆਗੂ ਮੁਖਵਿੰਦਰ ਸਿੰਘ ਮਾਹਲ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਝੰਡੇ ਲੈ ਕੇ ਪੁੱਜ ਗਏ। ਇਸ ਤੋਂ ਬਾਅਦ ਪਿੰਡ ਭਿੱਟੇਵੱਡ ਦੇ ਮੁੱਖ ਭਾਜਪਾ ਪ੍ਰਚਾਰਕ ਮੁਖਤਿਆਰ ਸਿੰਘ, ਅਨੂਪ ਸਿੰਘ, ਜਗਬੀਰ ਸਿੰਘ ਤੇ ਤਜਿੰਦਰ ਸਿੰਘ ਨੇ ਕਿਸਾਨਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।ਬਹਿਸ ਦੌਰਾਨ ਦੋਵਾਂ ਧਿਰਾਂ ਗਾਲੀ-ਗਲੋਚ ਤੇ ਫਿਰ ਧੱਕਾ-ਮੁੱਕੀ ਤੱਕ ਪਹੁੰਚ ਗਈਆਂ। ਪੁਲਿਸ ਨੇ ਦੋਵਾਂ ਧਿਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕਿਸਾਨਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਘਟਨਾ ਸਮੇਂ ਕਿਸਾਨਾਂ ਨੂੰ ਬਚਾਅ ਲਈ ਭੱਜਣਾ ਪਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਵਿਚਕਾਰ ਖੜ੍ਹੀ ਰਹੀ, ਜਿਸ ਦਾ ਫਾਇਦਾ ਉਠਾਉਂਦਿਆਂ ਭਾਜਪਾ ਵਰਕਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ।