Farmer protest| ਜਾਖੜ ਅਤੇ ਕੈਪਟਨ ਦੇ ਘਰ ਘੇਰਣਗੇ ਕਿਸਾਨ,ਮੈਦਾਨ 'ਚ ਨਿੱਤਰੀ ਉਗਰਾਹਾਂ ਜਥੇਬੰਦੀ

Continues below advertisement

Farmer protest| ਜਾਖੜ ਅਤੇ ਕੈਪਟਨ ਦੇ ਘਰ ਘੇਰਣਗੇ ਕਿਸਾਨ,ਮੈਦਾਨ 'ਚ ਨਿੱਤਰੀ ਉਗਰਾਹਾਂ ਜਥੇਬੰਦੀ

#Captainamrindersingh #Suniljakhar #Shambhuborder #FarmersProtest2024 #BharatBand #FarmersProtests #Haryana #Punjab #DelhiChalo #Sarwansinghpandher #Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive

ਅੱਜ ਤੋਂ ਪੰਜਾਬ ਵਿੱਚ ਭਾਜਪਾ ਦੇ ਤਿੰਨ ਵੱਡੇ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੇ ਘਰ ਸ਼ਾਮਲ ਹਨ। ਇਸ ਨੂੰ ਲੈ ਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 24 ਫਰਵਰੀ ਨੂੰ ਚੰਡੀਗੜ੍ਹ ਮੋਰਚਾ ਲਾਉਣ ਦਾ ਫੈਸਲਾ ਵਾਪਸ ਲਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆਉਣ ਤੱਕ ਉਹ ਭਾਰਤੀ ਜਨਤਾ ਪਾਰਟੀ ਦੇ ਤਿੰਨ ਮੁੱਖ ਆਗੂ  ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਢਿੱਲੋਂ ਦੇ ਘਰਾਂ ਬਾਹਰ 2 ਦਿਨ ਧਰਨੇ ਲਾਏ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ੰਭੂ ਤੇ ਖਨੌਰੀ ਸਰੱਹਦ ਉੱਤੇ ਸੰਘਰਸ਼ ਕਰ ਰਹੇ ਸਾਥੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਉਨ੍ਹਾਂ ਦਾ ਸਾਥ ਦੇਣਗੇ।

Continues below advertisement

JOIN US ON

Telegram