ਭਵਾਨੀਗੜ੍ਹ 'ਚ ਕਿਸਾਨਾਂ ਨੇ ਹਾਈਵੇ ਕੀਤਾ ਜਾਮ
Continues below advertisement
ਭਵਾਨੀਗੜ੍ਹ 'ਚ ਕਿਸਾਨਾਂ ਨੇ ਹਾਈਵੇ ਕੀਤਾ ਜਾਮ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਵਾਨੀਗੜ੍ਹ ਨੈਸ਼ਨਲ ਹਾਈਵੇ ਕੀਤਾ ਜਾਮ।
ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਹੋ ਰਹੇ ਹਨ ਪ੍ਰੇਸ਼ਾਨ।
ਜੇਕਰ ਅੱਜ ਕੋਈ ਹੱਲ ਨਾ ਹੋਇਆ ਤਾਂ ਇਸਤੋਂ ਵੱਡਾ ਐਕਸ਼ਨ ਉਲੀਕਿਆ ਜਾਵੇਗਾ।
ਅੱਜ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਪੈਂਦੇ ਸਬ ਡਵੀਜਨ ਭਵਾਨੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਮੰਡੀ ਵਿਚ ਝੋਨੇ ਦੇ ਕੋਠਿਆਂ ਦੇ ਬਰਾਬਰ ਢੇਰ ਲੱਗ ਰਹੇ ਹਨ ਪਰੰਤੂ ਕਿਸੇ ਵੀ ਸਰਕਾਰ ਦਾ ਕਿਸਾਨਾਂ ਵੱਲ ਧਿਆਨ ਨਹੀਂ। ਝੋਨੇ ਤੋਂ ਤੁਰੰਤ ਬਾਅਦ ਕਣਕ ਦੀ ਬਿਜਾਈ ਦਾ ਸਮਾਂ ਬਿਲਕੁੱਲ ਤਿਆਰ ਹੈ ਪਰੰਤੂ ਸੁਸਾਇਟੀਆਂ ਵਿਚ ਅਤੇ ਦੁਕਾਨਾਂ ਤੇ ਡੀ. ਏ. ਵੀ. ਪੀ. ਖਾਦ ਦਾ ਕੋਈ ਪ੍ਰਬੰਧ ਨਹੀਂ ਹੈ। ਸਰਕਾਰਾਂ ਵਲੋਂ ਜਾਣਬੁੱਝ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਫਿਰ ਕਿਸਾਨਾਂ ਕੋਲ ਸੜਕਾਂ ਤੇ ਉਤਰਨ ਤੋਂ ਇਲਾਵਾ ਹੋਰ ਕੋਈ ਹੱਲ ਹੀ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਕ ਤਾਂ ਕੇਂਦਰ ਦੀ ਸਰਕਾਰ ਨਿਕੰਮੀ ਹੈ ਉਸਤੋਂ ਵੀ ਨਿਕੰਮੇ ਪੰਜਾਬ ਭਾਜਪਾ ਦੇ ਲੀਡਰ ਹਨ ਜਿਹੜੇ ਆਪਣੀ ਸਰਕਾਰ ਕੋਲ ਕਿਸਾਨਾਂ ਦੇ ਮੁੱਦੇ ਨਹੀਂ ਚੁੱਕਦੇ। ਫਿਰ ਭਾਜਪਾ ਨੂੰ ਪੰਜਾਬ ਦੇ ਲੋਕ ਵੋਟਾਂ ਕਿਸ ਆਧਾਰ ਤੇ ਪਾਉਣਗੇ।
Continues below advertisement