ਬਿਆਸ ਪੁੱਲ ਤੋਂ ਕਿਸਾਨਾਂ ਨੇ ਧਰਨਾ ਚੁੱਕਿਆ

ਖੇਤੀ ਆਰਡੀਨੈਂਸਾ ਖਿਲਾਫ਼ ਚੱਲ ਰਿਹਾ ਧਰਨਾ ਆਖਰਕਾਰ ਕਿਸਾਨਾਂ ਨੇ ਅੱਜ ਖ਼ਤਮ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ 3 ਦਿਨਾਂ ਤੋਂ ਬਿਆਸ ਪੁੱਲ 'ਤੇ ਚੱਕਾ ਜਾਮ ਕਰ ਧਰਨਾ ਲਾਇਆ ਗਿਆ ਸੀ। ਜਿਸ ਨੂੰ ਅੱਜ ਕਿਸਾਨਾਂ ਨੇ ਚੁੱਕ ਲਿਆ। ਹਾਲਾਂਕਿ ਆਰਡੀਨੈਂਸਾ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਭਲਕੇ ਕਿਸਾਨ ਆਗੂਆਂ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਕਿਸਾਨ ਅਗਲੀ ਰਣਨੀਤੀ ਤੈਅ ਕਰਨਗੇ। 

JOIN US ON

Telegram
Sponsored Links by Taboola