ਅੰਮ੍ਰਿਤਸਰ ਦੀਆਂ ਸੜਕਾਂ 'ਤੇ ਨਿਤਰੇ ਕਿਸਾਨ, ਸਵਾਲਾਂ ਦੇ ਘੇਰੇ 'ਚ ਹੈ ਅੰਮ੍ਰਿਤਸਰ-2 ਡਿਵੀਜ਼ਨ ਦੇ ਤਤਕਾਲੀ SDM ਰਾਜੇਸ਼ ਸ਼ਰਮਾ

ਅੰਮ੍ਰਿਤਸਰ ਦੀਆਂ ਸੜਕਾਂ ਤੇ ਕਿਸਾਨਾਂ ਦਾ ਇਹ ਹਜੂਮ.... ਸਰਕਾਰ ਖਿਲਾਫ ਪੁਤਲਾ ਫੂਕ ਮੁਜ਼ਾਹਰਾ.... ਕਿਸਾਨਾਂ ਦਾ ਇਹ ਗੁੱਸਾ ਫੁੱਟਿਆ.... ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਲਈ ਐਕੁਆਇਰ ਹੋ ਰਹੀ ਜ਼ਮੀਨ ਖਿਲਾਫ... ਇਲਜ਼ਾਮ ਲਾਇਆ ਕਿ ਜ਼ਮੀਨ ਐਕੁਆਇਰ ਬਦਲੇ ਕਿਸਾਨਾਂ ਨੂੰ ਮੁਆਵਜ਼ੇ ਦੀ ਹੋ ਰਹੀ ਕਾਣੀ ਵੰਡ ਦਾ....ਸਵਾਲਾਂ ਦੇ ਘੇਰੇ 'ਚ ਹੈ ਅੰਮ੍ਰਿਤਸਰ-2 ਡਿਵੀਜ਼ਨ ਦੇ ਤਤਕਾਲੀ SDM ਰਾਜੇਸ਼ ਸ਼ਰਮਾ...  ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ... SDM ਖਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਬੀਕੇਯੂ ਉਗਰਾਹਾਂ ਕਈ ਵਾਰ ਮੋਰਚੇ ਖੋਲ੍ਹ ਚੁੱਕਿਆ.... ਕਿਸਾਨਾਂ ਦਾ ਇਲਜ਼ਾਮ ਹੈ ਕਿ ਜਾਂਚ ਦੌਰਾਨ SDM ਦੋਸ਼ੀ ਪਾਏ ਗਏ ਨੇ ਪਰ DC ਵੱਲੋਂ ਜਾਣ ਬੁੱਝ ਕੇ ਰਿਪੋਰਟ ਜਨਤਕ ਨਹੀਂ ਕੀਤੀ ਜਾ ਰਹੀ.

JOIN US ON

Telegram
Sponsored Links by Taboola