ਕਾਰਪੋਰੇਟ ਘਰਾਣਿਆਂ ਖਿਲਾਫ਼ ਕਿਸਾਨਾਂ ਦਾ ਵਧਿਆ ਰੋਸ, ਅੰਮ੍ਰਿਤਸਰ 'ਚ ਲਿਆ ਵੱਡਾ ਐਕਸ਼ਨ

Continues below advertisement
ਦੇਸ਼ ਭਰ 'ਚ ਕਿਸਾਨਾਂ ਨੂੰ ਸਮਰਥਨ ਦੇਣ ਲਈ ਲੋਕ ਅੱਗੇ ਆ ਰਹੇ ਹਨ। ਪੰਜਾਬ 'ਚ ਕੋਰਪੋਰੇਟਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਿਤੇ ਟੋਲ ਪਲਾਜ਼ੇ ਫ੍ਰੀ ਕਰਵਾਏ ਜਾ ਰਹੇ ਹਨ, ਕਿਤੇ ਜੀਓ ਦੇ ਟਾਵਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ ਤੇ ਕਿਤੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਹੁਣ ਉਨ੍ਹਾਂ ਦੇ ਗੁਦਾਮ ਵੀ ਕਿਸਾਨਾਂ ਦੁਆਰਾ ਜ਼ਬਰਦਸਤੀ ਬੰਦ ਕੀਤੇ ਜਾ ਰਹੇ ਹਨ।
ਅੱਜ ਅੰਮ੍ਰਿਤਸਰ ਦੇ ਨੇੜਲੇ ਪਿੰਡ ਚਾਟੀਵਿੰਡ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇੱਕ ਨਿੱਜੀ ਕੰਪਨੀ ਦੇ ਗੁਦਾਮ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਵੱਲੋਂ ਦੋਸ਼ ਲਾਇਆ ਗਿਆ ਕਿ ਇੱਥੇ ਅਡਾਨੀ ਗਰੁੱਪ ਦਾ ਫਾਰਚਿਊਨ ਰਿਫਾਇੰਡ ਤੇਲ ਡੰਪ ਕੀਤਾ ਗਿਆ ਹੈ। ਕਿਸਾਨ ਫੈਕਟਰੀ ਦੇ ਅੰਦਰ ਦਾਖਲ ਹੋ ਗਏ ਤੇ ਉਥੇ ਭਾਰੀ ਮਾਤਰਾ ਵਿੱਚ ਪਏ ਰਿਫਾਇੰਡ ਫਾਰਚਿਊਨ ਦੇ ਗੋਦਾਮ ਨੂੰ ਬੰਦ ਕਰ ਦਿੱਤਾ।
Continues below advertisement

JOIN US ON

Telegram