Farmers Protest | ਕਿਸਾਨਾਂ ਦੇ ਅੰਦੋਲਨ 'ਤੇ ਬੀਜੇਪੀ ਸਾਂਸਦ ਦਾ ਸ਼ਰਮਨਾਕ ਬਿਆਨ|Ram Chander Jhangra
Continues below advertisement
ਹਰਿਆਣਾ ਦੇ ਭਾਜਪਾ ਸੰਸਦ ਰਾਮਚੰਦਰ ਜਾਂਗੜਾ (ram chander jangra) ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਜਾਂਗੜਾ ਨੇ ਕਿਹਾ ਕਿ 2021 ਵਿੱਚ ਟਿੱਕਰੀ ਅਤੇ ਸਿੰਘੂ ਬਾਰਡਰ 'ਤੇ ਜੋ ਕਿਸਾਨ ਅੰਦੋਲਨ ਹੋਇਆ ਸੀ, ਉਸ ਨਾਲ ਹਰਿਆਣਾ ਵਿੱਚ ਨਸ਼ਾ ਆ ਗਿਆ ਹੈ। ਇਸ ਦੇ ਨਾਲ ਹੀ ਕਿਹਾ ਕਿ ਉਸ ਸਮੇਂ ਦੋਵਾਂ ਸਰਹੱਦਾਂ ਦੇ ਨੇੜੇ ਪਿੰਡਾਂ ਵਿੱਚੋਂ 700 ਲੜਕੀਆਂ ਲਾਪਤਾ ਹੋ ਗਈਆਂ ਸਨ।
ਪੰਜਾਬੀਆਂ ਨੇ ਹਰਿਆਣਾ ਦੇ ਲੋਕਾਂ ਨੂੰ ਕੀਤਾ ਨਸ਼ੇੜੀ !
ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਇੱਕ ਸਾਲ ਤੱਕ ਅੰਦੋਲਨ ਚੱਲਦਾ ਰਿਹਾ, ਜਿਸ ਕਾਰਨ ਹਰਿਆਣਾ ਨੂੰ ਨੁਕਸਾਨ ਹੋਇਆ ਹੈ। ਇਹ ਹਰਿਆਣਾ ਦੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਨਾ ਚਾਹੁੰਦੇ ਹਨ। 2021 ਤੋਂ ਪਹਿਲਾਂ ਹਰਿਆਣਾ ਵਿੱਚ ਦੋ ਹੀ ਨਸ਼ੇ ਸੀ ਜਾਂ ਸ਼ਰਾਬ ਦਾ ਜਾਂ ਸਿਰਗਟ ਦਾ, ਇਸ ਤੋਂ ਬਾਅਦ ਹੁਣ ਚਿੱਟਾ, ਅਫੀਮ ਤੇ ਹੋਰ ਕਈ ਤਰ੍ਹਾਂ ਦੇ ਨਸ਼ਿਆਂ ਨਾਲ ਹਰਿਆਣਾ ਦੇ ਨੌਜਵਾਨ ਮਰ ਰਹੇ ਹਨ। ਇਹ ਸਾਰਾ ਨਸ਼ਾ ਪੰਜਾਬ ਦੇ ਨਸ਼ੇੜੀ ਇੱਥੇ ਲੈ ਕੇ ਆਏ।
Continues below advertisement
Tags :
Punjab 'ਚ ਵਾਪਰਿਆ ਦਰਦਨਾਕ ਹਾਦਸਾ Punjab Breaking News ABP Sanjha Punjab News News In Punjabi Punjab Daily News Local News State News