Farmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwal

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੌਰੀ ਸਰਹੱਦ ਉੱਤੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਲਈ ਪੁੱਜੇ। ਇਸ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਸਟੇਜ ਤੋਂ ਤਕਰੀਰ ਕਰਦਿਆਂ ਕਿਹਾ ਕਿ ਡੱਲੇਵਾਲ 22 ਦਿਨਾਂ ਤੋਂ ਮਰਨ ਵਰਤ ਉੱਤੇ ਹਨ। ਇਹ ਜ਼ਿੱਦ ਨਹੀਂ ਸਗੋਂ ਇਹ ਸਿਰੜ ਹੈ ਪਰ ਅਜਿਹਾ ਸਿਰੜ ਕਿਸੇ ਸਮੇਂ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਦਿਖਾਇਆ ਸੀ ਪਰ ਉਨ੍ਹਾਂ ਦੀ ਸ਼ਹਾਦਤ ਹੋਈ ਸੀ।

ਜਥੇਦਾਰ ਨੇ ਕਿਹਾ ਕਿ ਅਸੀਂ ਕਿਹੋ ਜਿਹੇ ਲੋਕਤੰਤਰਿਕ ਦੇਸ਼ ਵਿੱਚ ਰਹਿ  ਰਹੇ ਹਾਂ ਜਿੱਥੇ ਆਪਣੀਆਂ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਉੱਤੇ ਲਾਉਣੀਆਂ ਪੈਂਦੀਆਂ ਹਨ। ਇਹ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੇ ਖੇਤੀ ਮਰਦੀ ਹੈ ਤਾਂ ਦੇਸ਼ ਵੀ ਜਿਉਂਦਾ ਨਹੀਂ ਰਹੇਗਾ, ਇਹ ਗੱਲ ਲੋਕ ਸਮਝਦੇ ਨੇ ਪਰ ਸਰਕਾਰਾਂ ਇਹ ਗੱਲ ਨਹੀਂ ਸਮਝਝ ਰਹੀਆਂ।

JOIN US ON

Telegram
Sponsored Links by Taboola