Farmers Protest|paddy procurement | ਕਿਸਾਨਾਂ ਨੂੰ ਲੈ ਕੇ AAP ਅਤੇ BJP 'ਚ ਛਿੜੀ ਜੰਗ!

Farmers Protest|paddy procurement | ਕਿਸਾਨਾਂ ਨੂੰ ਲੈ ਕੇ AAP ਅਤੇ BJP 'ਚ ਛਿੜੀ ਜੰਗ!

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਜਾ ਰਹੇ ਬੇਬੁਨਿਆਦ ਬਿਆਨਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਧਨਾਢ ਘਰਾਂ ਦੇ ਜਾਏ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਨਹੀਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮੰਡੀਆਂ ਵਿੱਚ ਬਿਤਾਈ ਹੈ ਅਤੇ ਉਹ ਮੰਡੀਆਂ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਧਨਾਢ, ਵਿਸ਼ੇਸ਼ ਅਧਿਕਾਰ ਪ੍ਰਾਪਤ ਅਤੇ ਅਮੀਰ ਬਿੱਟੂ ਨੂੰ ਖੇਤੀਬਾੜੀ ਬਾਰੇ ਬਿਲਕੁੱਲ ਗਿਆਨ ਨਹੀਂ ਹੈ। ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਬੇਬੁਨਿਆਦ ਗੱਲਾਂ ਤੋਂ ਬਿਨਾਂ ਹੋਰ ਕੁਝ ਨਹੀਂ ਆਉਂਦਾ।

JOIN US ON

Telegram
Sponsored Links by Taboola