Farmers Protest: ਦਿੱਲੀ ਜਾਣਗੇ ਕਿਸਾਨ? ਅੱਜ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਕਰਨਗੇ ਵੱਡਾ ਐਲਾਨ
Farmers Protest: ਦਿੱਲੀ ਜਾਣਗੇ ਕਿਸਾਨ? ਅੱਜ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਕਰਨਗੇ ਵੱਡਾ ਐਲਾਨ
- ਸ਼ੰਭੂ ਬੌਰਡਰ 'ਤੇ ਅੰਦੋਲਨ ਦਾ 6ਵਾਂ ਦਿਨ,ਕਿਸਾਨ ਜਾਣਗੇ ਦਿੱਲੀ ਵੱਲ ਜਾਂ ਹੋਵੇਗਾ ਹੱਲ
#delhichalo #farmersprotest2024 #delhiFarmersprotest #haryanapoliceupdate #KisanProtest #Shambhuborder #teargas #FarmersDetained #SKM #SamyuktKisanMorcha #Farmers #Kisan #BhagwantMann #AAPPunjab #RahulGandhi #Congress #NarendraModi #BJP #Punjab #PunjabNews
ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਦਾ ਅੱਜ 6 ਵਾਂ ਦਿਨ ਹੈ |
ਵੇਖਣਾ ਹੋਵੇਗਾ ਕਿ ਅੱਜ ਕਿਸਾਨ ਆਗੂਆਂ ਦੀ ਕੇਂਦਰ ਦੇ ਮੰਤਰੀਆਂ ਨਾਲ ਹੋਣ ਵਾਲੀ ਬੈਠਕ ਨਿਕਲੇਗਾ ਕੋਈ ਹੱਲ
ਜਾ ਫਿਰ ਕਿਸਾਨ ਜਾਣਗੇ ਦਿੱਲੀ ਵੱਲ |
ਜ਼ਿਕਰ ਏ ਖ਼ਾਸ ਹੈ ਕਿ ਕਿਸਾਨ ਆਗੂਆਂ ਤੇ ਕੇਂਦਰ ਦੇ ਮੰਤਰੀਆਂ ਵਿਚਕਾਰ ਬੀਤੇ ਵੀਰਵਾਰ ਚੰਡੀਗੜ੍ਹ ਚ ਤੀਜੇ ਗੇੜ ਦੀ ਬੈਠਕ ਹੋਈ ਸੀ
ਉਸ ਬੈਠਕ ਚ ਕਿਸਾਨ ਆਗੂ ,ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਕੇਂਦਰ ਦੇ 3 ਮੰਤਰੀ ਪਿਯੂਸ਼ ਗੋਇਲ ,ਅਰਜੁਨ ਮੁੰਡਾ ਤੇ ਨਿਤਿਆਨੰਦ ਰਾਯ ਮੌਜੂਦ ਸਨ |
ਤੀਜੇ ਗੇੜ ਦੀ ਉਸ ਬੈਠਕ ਚ msp ਸਮੇਤ 1-2 ਮੰਗਾਂ ਕਾਰਨ ਦੋਹਾਂ ਧਿਰਾਂ ਚ ਰੇੜਕਾ ਬਰਕਰਾਰ ਹੈ |
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਨ੍ਹਾਂ ਨੂੰ ਮਜ਼ਬੂਰਨ ਅਰਪਨ ਹਜ਼ਾਰਾਂ ਕਿਸਾਨ ਭਰਾਵਾਂ ਦੇ ਨਾਲ ਦਿੱਲੀ ਕੂਚ ਕਰਨੀ ਪਵੇਗੀ | ਸੋ ਵੇਖਣਾ ਹੋਵੇਗਾ ਕਿ ਅੱਜ ਕਿਸਾਨ ਆਗੂਆਂ ਤੇ ਕੇਂਦਰ ਦੇ ਮੰਤਰੀਆਂ ਵਿਚਕਾਰ ਹੋਣ ਜਾ ਰਹੀ ਬੈਠਕ ਚ ਕੋਈ ਹੱਲ ਨਿਕਲੇਗਾ ਜਾਂ ਨਹੀਂ |
ਦੂੱਜੇ ਪਾਸੇ ਸ਼ੰਭੂ ਬਾਰਡਰ ਤੇ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਚੁੱਕੇ ਹਨ |
ਜਿਨ੍ਹਾਂ ਵਲੋਂ ਕਿਸਾਨ ਆਗੂਆਂ ਦੇ ਅਗਲੇ ਸੰਦੇਸ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ |
ਦੱਸ ਦਈਏ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ |
ਹੁਣ ਤੱਕ ਇਸ ਅੰਦੋਲਨ ਚ ਇਕ ਬਜ਼ੁਰਗ ਕਿਸਾਨ ਦੀ ਮੌਤ ਹੋ ਚੁੱਕੀ ਹੈ
ਤੇ ਹਰਿਆਣਾ ਪ੍ਰਸ਼ਾਸਨ ਦੀ ਸਰਹੱਦ ਤੇ ਕਾਰਵਾਈ ਕਾਰਨ ਦਰਜਨਾਂ ਕਿਸਾਨ ਜਖ਼ਮੀ ਹੋ ਚੁੱਕੇ ਹਨ |ਕਿਸਾਨਾਂ ਦਾ ਕਹਿਣਾ ਹੈ ਕਿ 2020 ਦੇ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ | ਅਜਿਹੇ ਚ ਇਕ ਵਾਰ ਫਿਰ ਹਾਲਾਤ ਇਹ ਬਣ ਗਏ ਹਨ ਕਿ ਹਰਿਆਣਾ-ਪੰਜਾਬ ਦੀ ਸਰਹੱਦ 'ਤੇ ਦੇਸ਼ ਦਾ ਜਵਾਨ ਤੇ ਕਿਸਾਨ ਆਹਮੋ ਸਾਹਮਣੇ ਹੈ |ਹਰਿਆਣਾ ਬਾਰਡਰ 'ਤੇ ਪ੍ਰਸ਼ਾਸਨ ਦੇ ਸਖ਼ਤ ਇੰਤਜ਼ਾਮਾਤ ਹਨ |ਬੇਰੀਗੇਟਿੰਗ,ਕੰਡਿਆਲੀ ਤਾਰ ,ਜਲ ਤੋਪਾਂ ,ਭਾਰੀ ਪੁਲਿਸ ਫੋਰਸ,ਪੈਰਾ ਮਿਲਟਰੀ ਫੋਰਸ ,ਡਰੋਨ,ਹੰਝੂ ਗੈਸ ਦੇ ਗੋਲੇ
3 ਤੋਂ 7 ਲੇਅਰ ਸਿਕੂਰਿਟੀ ਲੇਅਰ ਹੈ | ਹਰਿਆਣਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਉਹ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਵੇਗੀ ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਸਾਰੀਆਂ ਸਰਕਾਰੀ ਰੋਕਾਂ ਤੋੜ ਕੇ ਦਿੱਲੀ ਕੂਚ ਕਰਨਗੇ |