ਕਿਸਾਨਾਂ ਦਾ ਬਾਰਡਰ 'ਤੇ ਪੱਕਾ ਮੌਰਚਾ ਸ਼ੁਰੂ | Khanauri Border

Continues below advertisement
ਵੀਰਵਾਰ 26 ਨਵੰਬਰ ਨੂੰ ਕਿਸਾਨਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਚਲੋਂ ਮਾਰਚ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਬੀਤੇ ਦਿਨ ਤੋਂ ਹੀ ਕਿਸਾਨਾਂ ਦਾ ਦਿੱਲੀ ਕੂਚ ਸ਼ੁਰੂ ਹੋ ਗਿਆ ਸੀ। ਇਸ ਦੇ ਨਾਲ ਹੀ ਹਰਿਆਣਾ ਤੇ ਦਿੱਲੀ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ।

ਇਸੇ ਦੌਰਾਨ ਪੰਜਾਬ ਹਰਿਆਣਾ ਦੀ ਹੱਦ ਅੰਬਾਲਾ ਦੇ ਸ਼ੰਭੂ ਬਾਰਡਰ ਤੋਂ ਪਾਰ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ।

ਹਾਲਾਂਕਿ ਇਸ ਦੌਰਾਨ ਕਿਸਾਨ ਘੱਟ ਸੀ ਪਰ ਕਿਸਾਨ ਅੰਦੋਲਨ ਵਿੱਚ ਅੰਬਾਲਾ ਬੈਰੀਅਰ ਨੂੰ ਲੈ ਕੇ ਇਹ ਸਵੇਰ ਦੀ ਕਿਸਾਨਾਂ ਤੇ ਪੁਲਿਸ ਦਰਮਿਆਨ ਹੋਈ ਪਹਿਲੀ ਝੜਪ ਹੈ।

ਦੱਸ ਦਈਏ ਕਿ ਹੁਸ਼ਿਆਰਪੁਰ, ਲੁਧਿਆਣਾ, ਰੋਪੜ ਜ਼ਿਲ੍ਹਿਆਂ ਤੋਂ ਕਿਸਾਨ ਦਿੱਲੀ ਜਾਣ ਲਈ ਇਸੇ ਹਾਰ 'ਤੇ ਪਹੁੰਚ ਰਹੇ ਹਨ। ਇਹ ਐਨਐਚ-1 ਦਿੱਲੀ ਜਾਣ ਦਾ ਮੁੱਖ ਮਾਰਗ ਹੈ। ਸ਼ੰਭੂ ਬੈਰੀਅਰ ਅੰਬਾਲਾ ਤੇ ਪਟਿਆਲਾ ਜ਼ਿਲ੍ਹਾ ਦੇ ਵਿਚਕਾਰ ਪੈਂਦਾ ਹੈ।
Continues below advertisement

JOIN US ON

Telegram