ਬਠਿੰਡਾ 'ਚ ਕਿਸਾਨਾਂ ਦਾ ਕੇਂਦਰ ਖਿਲਾਫ਼ ਹੱਲਾ ਬੋਲ
ਭਾਰਤੀ ਜਨਤਾ ਪਾਰਟੀ ਵੱਲੋਂ ਵੀਰਵਾਰ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਘਿਰਾਉ ਕਰ ਲਿਆ। ਦਰਅਸਲ ਬੀਜੇਪੀ ਪ੍ਰਧਾਨ ਜੇਪੀ ਨੱਢਾ ਵੱਲੋਂ ਵੀਡੀਓ ਕਾਨਫਰੰਸ ਜ਼ਰੀਏ ਬਠਿੰਡਾ ‘ਚ ਬੀਜੇਪੀ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਜਾਣਾ ਸੀ। ਇਸ ਦੇ ਮੱਦੇਨਜ਼ਰ ਦਫਤਰ ‘ਚ ਬਠਿੰਡਾ ਲੀਡਰਸ਼ਿਪ ਵੱਲੋਂ ਪੁੱਜਣ ਦਾ ਪ੍ਰੋਗਰਾਮ ਸੀ। ਉਂਝ ਨੱਢਾ ਨੇ ਬੁੱਧਵਾਰ ਸ਼ਾਮ ਹੀ ਪ੍ਰੋਗਰਾਮ ਰੱਦ ਕਰ ਦਿੱਤਾ ਸੀ।
Tags :
BJP Office Inauguration BJP Office Inauguration In Punjab JP Nadda Agriculture News Punjab Farmers Punjab News Farm Laws Farmers Farmers Protest