ਹਣ ਕਿਸਾਨਾਂ ਨੇ ਸ਼ੁਰੂ ਕੀਤੀ JIO ਦੇ Boycott ਦੀ ਮੁਹਿੰਮ

Continues below advertisement
ਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੇਵੀਦਾਸਪੁਰਾ ਵਿਖੇ ਰੇਲਵੇ ਟਰੈਕ ਰੋਕਣ ਦਾ ਪ੍ਰਦਰਸ਼ਨ ਅੱਜ ਸੱਤਵੇਂ ਦਿਨ ਦਾਖਲ ਹੋ ਗਿਆ ਅਤੇ ਇਸ ਰੇਲ ਰੋਕੋ ਅੰਦੋਲਨ ਵਿੱਚ ਕਿਸਾਨਾਂ ਦਾ ਉਤਸ਼ਾਹ ਉਸੇ ਤਰ੍ਹਾਂ ਹੀ ਬਰਕਰਾਰ ਹੈ ਜਿਵੇਂ ਕਿ ਪਹਿਲੇ ਦਿਨ ਸੀ ਅਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਥਿਆਂ ਦੀ ਸ਼ਕਲ ਵਿੱਚ ਪ੍ਰਦਰਸ਼ਨ ਦੇ ਵਿਚ ਧਰਨਿਆਂ ਚ ਪਹੁੰਚ ਰਹੇ ਨੇ

ਅੱਜ ਕਿਸਾਨ ਜਥੇਬੰਦੀਆਂ ਨੇ ਕਾਰਪੋਰੇਟ ਅਦਾਰਿਆਂ ਦੇ ਖਿਲਾਫ ਪ੍ਰਦਰਸ਼ਨ ਤੇਜ਼ ਕਰਦਿਆਂ ਰਿਲਾਇੰਸ ਕੰਪਨੀ ਦੀ ਮੋਬਾਇਲ ਸਿੰਮ ਸਾੜੀਆਂ ਅਤੇ ਰਿਲਾਇੰਸ ਕੰਪਨੀ ਦੇ ਐਡਵਰਟਾਈਜ਼ਮੈਂਟ ਕਰਦੇ ਫਲੈਕਸ ਬੋਰਡ ਨੂੰ ਵੀ ਟੈਸਟ ਦੌਰਾਨ ਅੱਗ ਲਗਾਈ ਗਈ ਕਿਸਾਨ ਆਗੂਆਂ ਨੇ ਬੀਤੇ ਕੱਲ੍ਹ ਹੀ ਕਾਰਪੋਰੇਟ ਅਦਾਰਿਆਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਹ ਕਦਮ ਚੁੱਕਿਆ 
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਅੱਜ ਏਬੀਪੀ ਸਾਂਝਾ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਮਕਸਦ ਸਿਰਫ ਇਹ ਹੋਈ ਹੈ ਕਿ ਕੇਂਦਰ ਸਰਕਾਰ ਭਾਵੇਂ ਸਿੱਧੇ ਤੌਰ ਤੇ ਪੱਖ ਪੂਰ ਰਹੀ ਹੈ ਅਤੇ ਇਨ੍ਹਾਂ ਨੂੰ ਪੂਰੀ ਸਪੋਰਟ ਕਰ ਰਹੀ ਹੈ ਪਰ ਪੰਜਾਬ ਦੇ ਕਿਸਾਨ ਫੈਸਲਾ ਕਰ ਚੁੱਕੇ ਹਨ ਕਿ ਕਾਰਪੋਰੇਟ ਅਦਾਰਿਆਂ ਨੂੰ ਪੰਜਾਬ ਦੇ ਵਿਚ ਅਤੇ ਖਾਸ ਕਰ ਖੇਤੀ ਸੈਕਟਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਸਰਵਨ ਸਿੰਘ ਪੰਧੇਰ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਸ਼ਾਂਤਮਈ ਪ੍ਰਦਰਸ਼ਨ ਚ ਯਕੀਨ ਰੱਖਦੀ ਹੈ ਤੇ ਹਿੰਸਕ ਪ੍ਰਦਰਸ਼ਨਾਂ ਚ ਨਹੀਂ ਰੱਖਦੀ
ਅਕਾਲੀ ਦਲ ਵੱਲੋਂ ਕੱਲ ਤਿੰਨਾ ਤਖਤਾਂ ਤੋਂ ਮਾਰਚ ਕਰਨ ਸੰਬੰਧੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਿਆਸੀ ਪਾਰਟੀਆਂ ਵੋਟਾਂ ਖਾਤਰ ਹੀ ਕਿਸਾਨ ਪੱਖੀ ਹੋਣ ਦੇ ਡਰਾਮੇ ਕਰ ਰਹੇ ਨੇ
Continues below advertisement

JOIN US ON

Telegram