ਕਿਸਾਨਾਂ ਦੀ ਦਿੱਲੀ ਕੂਚ ਦੀ ਪੂਰੀ ਤਿਆਰੀ, 5 ਰਸਤਿਆਂ ਤੋਂ ਹੋਣਗੇ ਦਾਖਲ
Continues below advertisement
ਦੇਸ਼ ਭਰ ਦੀਆਂ ਕਿਸਾਨ ਜਥੰਬਦੀਆਂ (Kisan Jathambadiyan) ਨੇ ਅੱਜ ਚੰਡੀਗੜ੍ਹ (Chandigarh) ਵਿੱਚ ਮੀਟਿੰਗ (Farmer Meeting) ਕਰਕੇ ਵੱਡਾ ਐਲਾਨ ਕੀਤੀ ਹੈ। ਕਿਸਾਨਾਂ ਨੇ 26 ਤੇ 27 ਨਵੰਬਰ ਨੂੰ ਹਰ ਹੀਲੇ ਦਿੱਲੀ ਜਾਣ ਦਾ ਅਹਿਦ ਲਿਆ ਹੈ। ਕਿਸਾਨਾਂ ਨੇ ਇੱਕ ਵਾਰ ਫੇਰ ਤੋਂ ਕੇਂਦਰ (Central Government) ਦੇ ਤਿੰਨ ਖੇਤੀ ਕਾਨੂੰਨਾਂ (Agriculture Laws) ਨੂੰ ਕਿਸਾਨਾਂ ਲਈ ਮਾਰੂ ਕਿਹਾ ਹੈ। ਇਸ ਦੇ ਨਾਲ ਹੀ ਡੱਟ ਕੇ ਮੁਕਾਬਲਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਯੋਗੇਂਦਰ ਯਾਦਵ ਨੇ ਕਿਹਾ ਕਿ ਸਾਡੇ ਅੰਦੋਲਨ ਨੂੰ ਜਨਤਾ ਵੀ ਸਹਿਯੋਗ ਕਰ ਰਹੀ ਤੇ ਅਡਾਨੀ ਤੇ ਅਬਾਨੀ ਗਰੁੱਪਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 26 ਤੇ 27 ਨਵੰਬਰ ਨੂੰ ਦਿੱਲੀ ਜ਼ਰੂਰ ਜਾਣਗੇ।
Continues below advertisement
Tags :
Jathebandiyan Chandigarh Kisan 26 November Kisan Dharna Farm Act Delhi March Central Government Kisan Union Agriculture Laws