Farmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰ

Continues below advertisement

Farmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰ

 

ਪਿਛਲੇ ਛੇ ਮਹੀਨੇ ਤੋਂ ਪੰਜਾਬ ਹਰਿਆਣਾ ਬਾਰਡਰ ਤੇ ਉੱਪਰ ਆਪਣੀ ਮੰਗਾਂ ਨੂੰ ਲੈ ਕੇ ਕਿਸਾਨ ਸੰਗਠਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ। ਅਤੇ ਕਿਸਾਨ ਸੰਗਠਨਾਂ ਦੇ ਵੱਲੋਂ 8 ਜੁਲਾਈ ਲਈ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਭਾਰਤੀ ਜਨਤਾ ਪਾਰਟੀ ਦੇ 240 ਭਾਜਪਾ ਮੈਂਬਰਾਂ ਨੂੰ ਛੱਡ ਕੇ ਵਿਰੋਧੀ ਧਿਰ ਅਤੇ ਇੰਡੀਆ ਗਠਬੰਧਨ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਣਗੇ। ਜਿਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ ਪੂਰੇ ਦੇਸ਼ ਦੇ ਵਿੱਚ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ 10 ਹਜ਼ਾਰ ਦੇ ਕਰੀਬ ਕਿਸਾਨਾਂ ਦੇ ਵੱਲੋਂ ਪੰਜਾਬ ਦੇ 13, ਹਰਿਆਣਾ ਦੇ 5,ਰਾਜਸਥਾਨ ਦੇ 11, ਯੂਪੀ ਦੇ 20, ਮੱਧ ਪ੍ਰਦੇਸ਼ ਦੇ 2 ,ਬਿਹਾਰ ਦੇ 6, ਆਂਧਰਾ ਪ੍ਰਦੇਸ਼,ਤੇਲਾਂਗਾਨਾ, ਮਹਾਰਾਸ਼ਟਰ,ਕਰਨਾਟਕ, ਕੇਰਲਾ, ਤਾਮਿਲਨਾਡੂ, ਗੁਜਰਾਤ ਦੇ ਵਿੱਚ ਸੰਸਦ ਮੈਂਬਰਾਂ ਨੂੰ ਆਪਣੇ ਮੰਗ ਪੱਤਰ ਦੇਣਗੇ। ਜਿਸ ਦੇ ਵਿੱਚ ਆਉਣ ਵਾਲੇ ਮਾਨਸੂਨ ਸੈਸ਼ਨ ਦੇ ਦੌਰਾਨ ਵਿਰੋਧੀ ਧੀਰਾਂ ਪ੍ਰਾਈਵੇਟ ਬਿਲ ਲੈ ਕੇ ਆਉਣ ਐਮਐਸਪੀ ਗਰੰਟੀ ਸਮੇਤ ਹੋਰ ਵੱਖ ਵੱਖ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤੇ ਜਾਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 23 ਜੁਲਾਈ ਨੂੰ ਮਾਨਸੂਨ ਸੈਸ਼ਨ ਅਤੇ ਦੇਸ਼ ਦਾ ਸਲਾਨਾ ਬਜਟ ਪੇਸ਼ ਹੋਣ ਜਾ ਰਿਹਾ ਹੈ। ਜਿਸ ਤੋਂ ਕਿਸਾਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਖਜ਼ਾਨਾ ਮੰਤਰੀ ਤੋਂ ਮੰਗ ਕਰਦੇ ਹਨ ਕਿ ਐਮਐਸਪੀ ਗਰੰਟੀ ਕਾਨੂੰਨ ਵਾਸਤੇ ਲੋੜੀਂਦਾ ਬਜਟ,ਕਰਜ਼ਾ ਮੁਾਫੀ ਤੇ ਬਜਟ,ਖੇਤੀ ਲਈ ਵਰਤੇ ਜਾਣ ਵਾਲੇ ਡੀਜ਼ਲ ਤੇ ਸਬਸਿਡੀ, ਖੇਤੀ ਖੋਜ ਯੂਨੀਵਰਸਿਟੀਆਂ ਲਈ ਰਾਖਵਾਂ ਬਜਟ ਦਿੱਤਾ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਜੋ ਕਾਰਪੋਰੇਟ ਕੰਪਨੀਆਂ ਦੇ ਵੱਲੋਂ ਕਿਸਾਨਾਂ ਨੂੰ ਬੀਜ ਦਿੱਤੇ ਜਾ ਰਹੇ ਹਨ ਉਹ ਕਿਸਾਨਾਂ ਦੇ ਮਾਫਕ ਨਹੀਂ ਹਨ।

Continues below advertisement

JOIN US ON

Telegram