Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha

Continues below advertisement

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਹਰਲਾਲ ਪੁਰ ਵਿੱਖੇ ਉਸ ਵੇਲੇ ਮਹੌਲ ਤਨਾਵਪੂਰਨ ਹੋ ਗਿਆ ਜਦੋਂ ਪਿੰਡ ਦੀ ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲ ਭਰੂਣ ਵਿਖਾਈ ਦਿੱਤਾ। ਪਿੰਡ ਦੇ ਸਰਪੰਚ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸਐਚਓ ਇੰਦਰਜੀਤ ਸਿੰਘ ਨੇ ਕਿਹਾ ਕਿ ਪਿੰਡ ਹਰਲਾਲ ਪੁਰ ਤੋਂ ਰਣਜੀਤ ਸਿੰਘ ਜੋਕਿ ਸਰਪੰਚ ਦਾ ਪਤੀ ਹੈ ਨੇ ਇਤਲਾਹ ਦਿੱਤੀ ਕੀ ਪਿੰਡ ਦੀ ਹੱਡਾਂ ਰੋੜੀ ਨੇੜੇ ਇਕ ਬੱਚੇ ਦਾ ਭਰੂਣ ਮਿਲਿਆ ਹੈ।ਇਸ ਭਰੂਣ ਨੇੜੇ ਅਵਾਰਾ ਕੁੱਤੇ ਫਿਰ ਰਹੇ ਹਨ ਅਤੇ ਪੁਲਿਸ ਪਾਰਟੀ ਭੇਜੀ ਜਾਵੇ। ਮੌਕੇ ਤੇ ਸਬ ਇੰਸਪੈਕਟਰ ਥਾਣਾ ਫਤਿਹਗੜ੍ਹ ਸਾਹਿਬ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਨੇ ਜਾ ਕੇ ਵੇਖਿਆ ਤਾਂ 7 ਮਹੀਨੇ ਦਾ ਭਰੂਣ ਸੀ। ਜਿਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Continues below advertisement

JOIN US ON

Telegram
Continues below advertisement
Sponsored Links by Taboola