Ferozpur Tripple Murder Case | ਮੁਲਜ਼ਮਾਂ ਨੂੰ ਮਹਾਂਰਾਸ਼ਟਰ ਤੋਂ ਪੰਜਾਬ ਲਿਆਈ ਪੁਲਿਸ
Ferozpur Tripple Murder Case | ਮੁਲਜ਼ਮਾਂ ਨੂੰ ਮਹਾਂਰਾਸ਼ਟਰ ਤੋਂ ਪੰਜਾਬ ਲਿਆਈ ਪੁਲਿਸ
ਫਿਰੋਜ਼ਪੁਰ ਟ੍ਰਿਪਲ ਮਰਡਰ ਕੇਸ 'ਚ ਵੱਡੇ ਖ਼ੁਲਾਸੇ
ਮੁਲਜ਼ਮਾਂ ਨੂੰ ਮਹਾਂਰਾਸ਼ਟਰ ਤੋਂ ਪੰਜਾਬ ਲਿਆਈ ਪੁਲਿਸ
ਛੇ ਹਮਲਾਵਰਾਂ ਦਾ ਮੁੱਖ ਟਾਰਗੇਟ ਸੀ ਮ੍ਰਿਤਕ ਦਿਲਦੀਪ
ਜਾਂਚ ਦੌਰਾਨ ਹੋਇਆ ਖੁਲਾਸਾ
ਭਰਾ ਦੀ ਦੁਸ਼ਮਣੀ ਕਾਰਨ ਰਗੜੇ ਗਏ ਬਾਕੀ
ਫਿਰੋਜ਼ਪੁਰ ਤ੍ਰਿੱਪਲੇ ਮਰਡਰ ਮਾਮਲੇ ਦੇ 6 ਮੁਲਜ਼ਮਾਂ ਨੂੰ ਪੁਲਿਸ ਦੇ ਸਖ਼ਤ ਪਹਿਰੇ ਹੇਠ ਦੇਰ ਰਾਤ
ਮਹਾਰਾਸ਼ਟਰ ਤੋਂ ਫਿਰੋਜ਼ਪੁਰ ਸੀਆਈਏ ਸਟਾਫ਼ ਲਿਆਂਦਾ ਗਿਆ ਹੈ |
ਇਸ ਦੌਰਾਨ 6 ਗੱਡੀਆਂ ਚ 24 ਦੇ ਕਰੀਬ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਮੁਲਜ਼ਮਾਂ ਨੂੰ ਫਿਰੋਜ਼ਪੁਰ ਲੈ ਕੇ ਆਏ |
ਦੱਸ ਦਈਏ ਕਿ ਇਸ ਤੀਹਰੇ ਕਤਲਕਾਂਡ ਬਾਰੇ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਅਤੇ ਹੋਰਨਾਂ ਵੱਡੇ ਅਧਿਕਾਰੀਆਂ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਹਨ |ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਮ੍ਰਿਤਕ ਦਿਲਦੀਪ ਸੀ, ਉਨ੍ਹਾਂ ਦੀ ਆਪਸੀ ਦੁਸ਼ਮਣੀ ਸੀ
ਜਦੋਂ ਕਿ ਨੌਜਵਾਨ ਲੜਕੀ ਸਮੇਤ ਦੋ ਹੋਰ ਗੋਲੀਬਾਰੀ ਦੌਰਾਨ ਅਣਜਾਣੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ।
ਦੱਸ ਦੇਈਏ ਕਿ 3 ਸਤੰਬਰ ਨੂੰ ਫ਼ਿਰੋਜ਼ਪੁਰ ਦੇ ਬੰਸੀ ਗੇਟ ਇਲਾਕੇ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਕੰਬੋਜ ਨਗਰ ਨੇੜੇ
ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ।
ਹਮਲਾਵਰਾਂ ਨੇ 36 ਗੋਲੀਆਂ ਚਲਾਈਆਂ ਸੀ। ਇਸ ਦੌਰਾਨ 3 ਭੈਣ-ਭਰਾ ਜਸਪ੍ਰੀਤ ਕੌਰ (22) ਜਿਸ ਦਾ ਵਿਆਹ ਧਰਿਆ ਹੋਇਆ ਸੀ, ਉਸ ਦੇ ਚਚੇਰੇ ਭਰਾ ਦਿਲਦੀਪ ਸਿੰਘ (32) ਅਤੇ ਅਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ। ਜਦਕਿ ਗੋਲੀ ਲੱਗਣ ਵਾਲੇ 2 ਹੋਰ ਲੋਕ ਲੁਧਿਆਣਾ ਦੇ ਹਸਪਤਾਲ ‘ਚ ਜ਼ੇਰੇ ਇਲਾਜ ਹਨ।
ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਦਿੱਲੀ ਤੋਂ ਰੇਲ ਗੱਡੀ ਲੈ ਕੇ ਸਿੱਧੇ ਨਾਂਦੇੜ ਸਾਹਿਬ ਲਈ ਰਵਾਨਾ ਹੋਏ ਅਤੇ ਮੁੰਬਈ ਜਾਣ ਦੀ ਫਿਰਾਕ ’ਚ ਸਨ। ਸਾਰਿਆਂ ਨੇ ਇਨੋਵਾ ਟੈਕਸੀ ਕਿਰਾਏ ‘ਤੇ ਲਈ ਹੋਈ ਸੀ ਜਿਸ ਲਈ ਸਾਡੀ ਪੁਲਿਸ, ਏਜੀਟੀਐਫ ਅਤੇ ਕੇਂਦਰ ਦੀਆਂ ਏਜੰਸੀਆਂ ਲਗਾਤਾਰ ਸੁਰਾਗ ਲਗਾ ਰਹੀਆਂ ਸਨ। ਠੋਸ ਸੂਚਨਾ ਤੋਂ ਬਾਅਦ ਔਰੰਗਾਬਾਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਉਨ੍ਹਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ।