ਝੂਲਾ ਹਾਦਸੇ 'ਚ ਮੇਲਾ ਪ੍ਰਬੰਧਕ ਮੁਕੇਸ਼ ਸ਼ਰਮਾ ਖਿਲਾਫ FIR ਦਰਜ
Continues below advertisement
ਝੂਲਾ ਹਾਦਸੇ 'ਚ ਮੇਲਾ ਪ੍ਰਬੰਧਕ ਮੁਕੇਸ਼ ਸ਼ਰਮਾ ਖਿਲਾਫ FIR ਦਰਜ ਕੀਤੀ ਗਈ ਹੈ। ਪੰਜਾਬ ਦੇ ਮੁਹਾਲੀ ਜ਼ਿਲੇ 'ਚ ਐਤਵਾਰ ਰਾਤ ਨੂੰ ਇਕ ਮੇਲੇ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ ਲੱਗੇ ਮੇਲੇ ਦੌਰਾਨ ਐਤਵਾਰ ਰਾਤ ਨੂੰ ਡਰਾਪ ਟਾਵਰ ਦਾ ਝੂਲਾ 50 ਫੁੱਟ ਦੀ ਉਚਾਈ ਤੋਂ ਅਚਾਨਕ ਹੇਠਾਂ ਡਿੱਗ ਗਿਆ। ਝੂਲੇ 'ਤੇ ਕਰੀਬ 30 ਲੋਕ ਸਵਾਰ ਸਨ। ਸਾਰੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਸੀ। 13 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੰਜ ਨੂੰ ਸਿਵਲ ਅਤੇ ਬਾਕੀਆਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
Continues below advertisement