Patiala News | ਪਟਿਆਲਾ 'ਚ ਜ਼ਮੀਨ ਲਈ ਚੱਲੀਆਂ ਗੋਲੀਆਂ - ਤਿੰਨ ਦੀ ਮੌਤ
Patiala News | ਪਟਿਆਲਾ 'ਚ ਜ਼ਮੀਨ ਲਈ ਚੱਲੀਆਂ ਗੋਲੀਆਂ - ਤਿੰਨ ਦੀ ਮੌਤ
#Patiala Crime #abplive
ਤਿੰਨ ਲੋਕਾਂ ਦੀ ਹੋਈ ਮੌਤ
ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ
ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੋਈ ਲੜਾਈ
ਪਟਿਆਲਾ ਜ਼ਿਲ੍ਹੇ ਦੇ ਪਿੰਡ ਚਤਰ ਨਗਰ ਵਿੱਚ ਗੋਲੀਆਂ ਚੱਲੀਆਂ ਨੇ,
ਏਥੇ ਜ਼ਮੀਨੀ ਵਿਵਾਦ ਕਰਕੇ ਗੋਲੀ ਚੱਲੀ ਐ, ਨਤੀਜਾ ਤਿੰਨ ਲੋਕਾਂ ਦੀ ਮੌਤ ਹੋ ਗਈ,
ਮ੍ਰਿਤਕਾਂ ਵਿੱਚ ਦਿਲਬਾਗ ਸਿੰਘ, ਉਸ ਦਾ ਬੇਟਾ ਜਸਵਿੰਦਰ ਸਿੰਘ ਜੱਸੀ ਜੋ ਪਿੰਡ ਨੋਗਾਵਾਂ ਦੇਣ ਰਹਿਣ ਵਾਲੇ ਸਨ,
ਦੂਜੀ ਧਿਰ ਦੇ ਸਤਵਿੰਦਰ ਸਿੰਘ ਸੱਤੀ ਦੀ ਮੌਤ ਹੋਈ ਐ ਜੋ ਪਿੰਡ ਚਤਰ ਨਗਰ ਦਾ ਰਹਿਣ ਵਾਲਾ ਸੀ,
ਇਸ ਤੋਂ ਇਲਾਵਾ ਹਰਜਿੰਦਰ ਸਿੰਘ ਜਿੰਦਾ ਅਤੇ ਹਰਪ੍ਰੀਤ ਸਿੰਘ ਪਿੰਡ ਚਤਰ ਨਗਰ ਇਹ ਲੋਕ ਜ਼ਖ਼ਮੀ ਹੋਏ ਨੇ,
ਦੋਵਾਂ ਧਿਰਾਂ ਦਰਮਿਆਨ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਲੜਾਈ ਹੋਈ ਸੀ,
ਕਈ ਮਹੀਨਿਆਂ ਤੋਂ ਵਿਵਾਦ ਚਲਦਾ ਆ ਰਿਹਾ ਸੀ ਜੋ ਖੂਨੀ ਰੂਪ ਧਾਰ ਗਿਆ
ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ,
ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ