ਫੁੱਲਾਂ ਨਾਲ ਕਰਦਾ ਹੈ ਲੱਖਾਂ ਦੀ ਕਮਾਈ, ਮਿਹਨਤ ਘੱਟ, ਮੁਨਾਫਾ ਚੋਖਾ

Continues below advertisement

ਫੁੱਲਾਂ ਨਾਲ ਕਰਦਾ ਹੈ ਲੱਖਾਂ ਦੀ ਕਮਾਈ, ਮਿਹਨਤ ਘੱਟ, ਮੁਨਾਫਾ ਚੋਖਾ

ਅੱਜ ਦੇ ਸਮੇਂ ਦੇ ਵਿੱਚ ਖੇਤੀ ਨੂੰ ਕਿਸਾਨ ਘਾਟੇ ਦਾ ਧੰਦਾ ਦੱਸ ਰਹੇ ਨੇ ਨੌਜਵਾਨ ਆਪਣੀਆਂ ਜਮੀਨਾਂ ਵੇਚ ਕੇ ਰੋਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ਾਂ ਵੱਲ ਜਾ ਰਹੇ ਨੇ,, ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਅਗਰ ਪੰਜਾਬ ਦੇ ਵਿੱਚ ਜਲਦ ਹੀ ਕਣਕ ਅਤੇ ਝੋਨੇ ਦੀ ਖੇਤੀ ਤੋਂ ਇਲਾਵਾ ਹੋਰ ਫਸਲਾਂ ਦਾ ਵੱਡੇ ਤੌਰ ਤੇ ਵਿਕਲਪ ਕਿਸਾਨਾਂ ਨੂੰ ਨਹੀਂ ਦਿੱਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਖੇਤੀ ਹੋਰ ਘਾਟੇ ਦਾ ਸੌਦਾ ਬਣ ਜਾਵੇਗੀ...

ਸੰਗਰੂਰ ਦੀ ਤਹਿਸੀਲ ਧੂਰੀ ਦੇ ਪਿੰਡ ਪੇਦਨੀ ਕਲਾਂ ਦੀ ਜਿੱਥੇ ਦਾ ਨੌਜਵਾਨ ਕਿਸਾਨ ਸੁਖਦੀਪ ਸਿੰਘ ਪਿਛਲੀ ਕਈ ਸਾਲਾਂ ਤੋਂ ਕਣਕ ਅਤੇ ਝੋਨੇ ਦੀ ਖੇਤੀ ਛੱਡ ਕੇ ਗੇਂਦੇ ਦੇ ਫੁੱਲਾਂ ਦੀ ਖੇਤੀ ਕਰ ਰਿਹਾ ਹੈ...

ਸੁਖਦੀਪ ਸਿੰਘ 4 ਏਕੜ ਜਮੀਨ ਦੇ ਵਿੱਚ ਪੂਰਾ ਸਾਲ ਮੌਸਮ ਦੇ ਹਿਸਾਬ ਦੇ ਨਾਲ ਗੇਂਦੇ ਦੇ ਫੁੱਲਾਂ ਦੀ ਅਲੱਗ ਅਲੱਗ ਕਿਸਮਾਂ ਦੀ ਖੇਤੀ ਕਰਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਇਸ ਖੇਤੀ ਦੇ ਵਿੱਚ ਆਪਣੇ ਹੀ ਪਿੰਡ ਦੀਆਂ ਕਈ ਔਰਤਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ..

ਸੁਖਦੀਪ ਸਿੰਘ ਨੇ ਦੱਸਿਆ ਕਿ ਕਣਕ ਅਤੇ ਝੋਨੇ ਦੀ ਫਸਲ ਦੇ ਵਿੱਚ ਛੋਟਾ ਕਿਸਾਨ ਜਿਆਦਾ ਕਮਾਈ ਨਹੀਂ ਕਰ ਪਾਉਂਦਾ ਅਤੇ ਹੁਣ ਦੇ ਸਮੇਂ ਦੇ ਵਿੱਚ ਜਮੀਨੀ ਪਾਣੇ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਮੈਂ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਮੈਂ ਚਾਰ ਏਕੜ ਜਮੀਨ ਦੇ ਵਿੱਚ ਗੇਂਦੇ ਦੇ ਫੁੱਲਾਂ ਦੀ ਖੇਤੀ ਕਰਦਾ ਹਾਂ ਮੌਸਮ ਦੇ ਹਿਸਾਬ ਦੇ ਨਾਲ ਅਲੱਗ ਅਲੱਗ ਕਿਸਮਾਂ ਹੁੰਦੀਆਂ ਹਨ ਅਤੇ ਸਭ ਤੋਂ ਵੱਡੀ ਗੱਲ ਪੂਰਾ ਸਾਲ ਇਹ ਫੁੱਲਾਂ ਦੇ ਵਿਕਰੀ ਹੁੰਦੀ ਰਹਿੰਦੀ ਹੈ,, ਸੁਖਦੀਪ ਸਿੰਘ ਨੇ ਦੱਸਿਆ ਕਿ ਸਾਡੇ ਨਜ਼ਦੀਕੀ ਸ਼ਹਿਰ ਧੂਰੀ ਬਰਨਾਲਾ ਸੰਗਰੂਰ ਅਤੇ ਲੁਧਿਆਣਾ ਤੱਕ ਮੇਰੇ ਫੁੱਲਾਂ ਦੀ ਵਿਕਰੀ ਹੁੰਦੀ ਹੈ ਤੇ ਹਾਰਾਂ ਦੇ ਸੀਜ਼ਨ ਦੇ ਵਿੱਚ ਫੁੱਲਾਂ ਦਾ ਰੇਟ ਵਧ ਜਾਂਦਾ ਹੈ ਅਤੇ 120 ਰੁਪਏ ਕਿਲੋ ਤੱਕ ਹੋ ਜਾਂਦਾ ਹੈ ਜਿਸ ਦੇ ਨਾਲ ਵਧੀਆ ਕਮਾਈ ਹੋ ਜਾਂਦੀ ਹੈ

ਉਹਨਾਂ ਦੱਸਿਆ ਕਿ ਫੁੱਲਾਂ ਦੀ ਖੇਤੀ ਦੇ ਵਿੱਚ ਮਿਹਨਤ ਹੈ ਪਰ ਰੋਜ਼ਾਨਾ ਕਿਸਾਨ ਦੀ ਕਮਾਈ ਹੁੰਦੀ ਹੈ ਕਣਕ ਝੋਨੇ ਦੀ ਫਸਲ ਦੇ ਵਿੱਚ ਛੇ ਮਹੀਨੇ ਬਾਅਦ ਕਿਸਾਨ ਦੀ ਜੇਬ ਵਿੱਚ ਪੈਸੇ ਆਉਂਦੇ ਹਨ ਪਰ ਫੁੱਲਾਂ ਦੀ ਖੇਤੀ ਵਿੱਚ ਰੋਜਾਨਾ ਫੁੱਲ ਵਿਕਦੇ ਹਨ ਅਤੇ ਰੋਜਾਨਾ ਹੀ ਸਾਨੂੰ ਪੈਸੇ ਮਿਲਦੇ ਹਨ ਜਿਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ।

ਉਹਨਾਂ ਦੱਸਿਆ ਕਿ ਮੇਰੇ ਖੇਤ ਦੇ ਵਿੱਚ ਮੇਰੇ ਹੀ ਪਿੰਡ ਪੇਧਨੀ ਕਲਾਂ ਦੀਆਂ ਕਾਫੀ ਔਰਤਾਂ ਫੁੱਲ ਤੋੜਨ ਦਾ ਕੰਮ ਕਰਦੀਆਂ ਹਨ,, ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਪੰਜ ਸੱਤ ਔਰਤਾਂ ਕੰਮ ਕਰਦੀਆਂ ਹਨ ਜਦੋਂ ਕਿ ਹੁਣ ਆਫ ਸੀਜ਼ਨ ਦੇ ਵਿੱਚ ਦੋ ਤਿੰਨ ਔਰਤਾਂ ਰੋਜ਼ਾਨਾ ਮੇਰੇ ਕੋਲ ਦਿਹਾੜੀ ਦੇ ਉੱਪਰ ਆਉਂਦੀਆਂ ਹਨ ਜਿਨਾਂ ਨੂੰ ਮੈਂ ਹਰ ਰੋਜ਼ ਦੇ 350 ਪਏ ਅਤੇ ਰੋਟੀ ਚਾਹ ਪਾਣੀ ਇਥੇ ਹੀ ਦਿੰਦਾ ਹਾਂ

ਉਹਨਾਂ ਦੱਸਿਆ ਕਿ ਅਗਰ ਛੋਟਾ ਕਿਸਾਨ ਆਪਣੇ ਖੇਤ ਵਿੱਚ ਫੁੱਲਾਂ ਦੀ ਖੇਤੀ ਕਰੇ ਤਾਂ ਉਹ ਵਧੀਆ ਕਮਾਈ ਕਰ ਸਕਦਾ ਹੈ ਸਭ ਤੋਂ ਵੱਡਾ ਜਮੀਨ ਦਾ ਪਾਣੀ ਬਚਦਾ ਹੈ ਕਿਉਂਕਿ ਫੁੱਲਾਂ ਦੀ ਖੇਤੀ ਦੇ ਵਿੱਚ ਝੋਨੇ ਦੇ ਨਾਲੋਂ ਦਸ ਗੁਣਾ ਘੱਟ ਪਾਣੀ ਦੀ ਖਪਤ ਹੁੰਦੀ ਹੈ ਅਤੇ ਕਿਸਾਨ ਇਹ ਖੇਤੀ ਕਰਕੇ ਕਮਾਈ ਵੀ ਵਧੀਆ ਕਰ ਸਕਦਾ ਹੈ।

Continues below advertisement

JOIN US ON

Telegram