ਧਰਨੇ 'ਤੇ ਬੈਠੇ ਕਿਸਾਨਾਂ ਲਈ, ਜਥੇਬੰਦੀਆਂ ਨੇ ਲਾਏ ਖੁੱਲ੍ਹੇ ਲੰਗਰ

Continues below advertisement
ਦੇਸ਼ ਭਰ 'ਚ ਕਿਸਾਨ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ।ਪੰਜਾਬ ਦੇ ਵੱਖ-ਵੱਖ ਜ਼ਿਲ੍ਹਾਂ, ਕਸਬਿਆਂ ਅਤੇ ਕਈ ਵੱਡੇ ਛੋਟੇ ਪਿੰਡਾ 'ਚ ਇਹ ਰੋਸ ਮੁਜ਼ਾਹਰੇ ਜਾਰੀ ਹਨ।ਜ਼ਿਲ੍ਹਾ ਅੰਮ੍ਰਿਤਸਰ 'ਚ ਵੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ।ਇਨ੍ਹਾਂ ਰੋਸ ਪ੍ਰਦਰਸ਼ਨਾਂ 'ਚ ਸਭ ਤੋਂ ਵੱਡੀ ਸੱਮਸਿਆ ਹੁੰਦੀ ਹੈ ਰੋਟੀ ਅਤੇ ਪੀਣ ਵਾਲੇ ਪਾਣੀ ਦੀ ਪਰ ਪੰਜਾਬੀਆਂ ਨੇ ਇਸ ਦਾ ਵੀ ਹੱਲ ਕਰ ਲਿਆ ਹੈ।ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਕਈ ਕਾਰ ਸੇਵਾ ਕਮੇਟੀਆਂ ਅੱਗੇ ਆਈਆਂ ਹਨ ਅਤੇ ਵੱਧ ਚੜ੍ਹ ਕੇ ਸੇਵਾ ਕਰ ਰਹੀਆਂ ਹਨ।ਅੰਮ੍ਰਿਤਸਰ 'ਚ ਜਿੱਥੇ ਕਿਸਾਨਾਂ ਨੇ ਧਰਨਾ ਮਲਿਆ ਹੈ ਉਸਦੇ ਨਜ਼ਦੀਕ ਕਾਰ ਸੇਵਾ ਕਮੇਟੀਆਂ ਨੇ ਲੰਗਰ ਦਾ ਮੋਰਚਾ ਸੰਭਾਲ ਲਿਆ ਹੈ।









Continues below advertisement

JOIN US ON

Telegram