ਬਟਾਲਾ ਦੇ ਕੋਟਲਾ ਬੋਜਾ ਸਿੰਘ 'ਚ ਫੜਿਆ ਗੈਂਗਸਟਰ
Continues below advertisement
ਗੁਰਦਾਸਪੁਰ ਵਿੱਚ 4 ਘੰਟੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੇ ਮੁਕਾਬਲੇ ਤੋਂ ਬਾਅਦ ਗੈਂਗਸਟਰ ਰਣਜੋਧ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਸ ਵਿੱਚ ਬਬਲੂ ਜ਼ਖ਼ਮੀ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਪੁਲਿਸ ਘਰ ਤੋਂ ਹੀ ਉਸ ਦਾ ਪਿੱਛਾ ਕਰ ਰਹੀ ਸੀ ਜਿਸ ਤੋਂ ਬਾਅਦ ਪਿੰਡ ਕੋਟਲਾ ਬੋਝਾ ਦੇ ਗੰਨੇ ਦੇ ਖੇਤਾਂ ਵਿੱਚ ਲੁਕ ਗਿਆ ਸੀ ਜਿਸ ਤੋਂ ਉੱਥੇ ਚੱਲੇ ਮੁਕਾਬਲੇ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਤੇ ਗੈਂਗਸਟਰ ਵਿਚਾਲੇ 60 ਤੋਂ ਜ਼ਿਆਦਾ ਰਾਊਂਡ ਫ਼ਾਇਰ ਹੋਏ। ਗ੍ਰਿਫ਼ਤਾਰੀ ਮੌਕੇ ਬਬਲੂ ਕੋਲੋਂ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ।
Continues below advertisement