Gangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ
Continues below advertisement
Gangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ
ਤਰਨਤਾਰਨ ਪੁਲਿਸ ਅਤੇ ਅੱਤਵਾਦੀ ਲਖਬੀਰ ਲੰਡਾ ਗਿਰੋਹ ਦੇ ਤਿੰਨ ਬਦਮਾਸ਼ਾਂ ਵਿਚਾਲੇ ਹੋਇਆ ਇਨਕਾਊਂਟਰ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਦੋ ਬਦਮਾਸ਼ ਜਖਮੀ
ਐਨਕਾਉਂਟਰ ਦੋਰਾਨ ਅੱਤਵਾਦੀ ਲਖਬੀਰ ਲੰਡਾ ਗਿਰੋਹ ਦੇ ਤਿੰਨ ਬਦਮਾਸ਼ਾਂ ਦੋਰਾਨ ਚੱਲੀਆਂ ਗੋਲੀਆਂ
ਆਪਸੀ ਗੋਲੀਬਾਰੀ ਦੋਰਾਨ ਲੰਡਾ ਗਿਰੋਹ ਦੇ ਦੋ ਬਦਮਾਸ਼ ਗੋਲੀਆਂ ਲੱਗਣ ਕਾਰਨ ਹੋਏ ਜ਼ਖ਼ਮੀ
ਪੁਲਿਸ ਵੱਲੋਂ ਫੜੇ ਗਏ ਬਦਮਾਸ਼ਾਂ ਦੀ ਪਹਿਚਾਣ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵੱਜੋਂ ਹੋਈ ਏ
ਪੁਲਿਸ ਅਤੇ ਬਦਮਾਸ਼ਾਂ ਵਿੱਚ ਹੋਈ ਫਾਇਰਿੰਗ ਦੌਰਾਨ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਦੇ ਪੈਰਾਂ ਵਿੱਚ ਗੋਲੀਆਂ ਲੱਗਣ ਕਾਰਨ ਦੋਵੇਂ ਹੋਏ ਜ਼ਖ਼ਮੀ ਜ਼ਖਮੀਆਂ ਨੂੰ ਪੁਲਿਸ ਵੱਲੋਂ ਹਸਪਤਾਲ ਕਰਵਾਇਆ ਗਿਆ ਦਾਖਲ
ਤਰਨ ਤਰਨ ਦੇ ਐਸਐਸਪੀ ਅਭੀਮੰਨੀਓ ਰਾਣਾ ਵੀ ਪਹੁੰਚੇ ਸਨ ਘਟਨਾ ਸਥਲ ਤੇ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਿੰਨੋਂ ਬਦਮਾਸ਼ ਮੰਡ ਖੇਤਰ ਦੇ ਪਿੰਡ ਧੁੰਨ ਢਾਏਵਾਲ ਵਿਖੇ ਇੱਕ ਜਗ੍ਹਾ ਤੇ ਬੈਠੇ ਹੋਏ ਹਨ ਜਿਸ ਤੋਂ ਬਾਅਦ ਇਹ ਪੁਲਿਸ ਨੇ ਹੁਣੇ ਹੁਣੇ ਕਾਰਵਾਈ ਕੀਤੀ ਹੈ
ਦੇਰ ਰਾਤ ਹੋਇਆ ਐਨਕਾਊਂਟਰ ਮਾਮਲਾ
ਡੀ ਐਸ ਪੀ ਗੋਇੰਦਵਾਲ ਸਾਹਿਬ ਅਤੁੱਲ ਸੋਨੀ ਨੇ ਦੱਸਿਆ ਕਿ ਉਕਤ ਲੋਕਾਂ ਵੱਲੋਂ ਬੀਤੇ ਦਿਨੀਂ ਚੋਹਲਾ ਸਾਹਿਬ ਥਾਣੇ ਦੇ ਪਿੰਡ ਦੇ ਇਕ ਡਾਕਟਰ ਕੋਲੋਂ ਇਕ ਕਰੋੜ ਰੁਪਏ ਦੀ ਮੰਗੀ ਗਈ ਸੀ ਰੰਗਦਾਰੀ, ਰੰਗਦਾਰੀ ਨਾ ਦੇਣ ਤੇ ਉਕਤ ਲੋਕਾਂ ਵੱਲੋਂ ਵਾਰ ਵਾਰ ਫੋਨ ਕਰਕੇ ਬਾਅਦ ਵਿੱਚ ਪੰਜਾਹ ਲੱਖ ਰੁਪਏ ਮੰਗੇ ਜਾ ਰਹੇ ਸਨ ਪੁਲਿਸ ਨੂੰ ਉਕਤ ਲੋਕਾਂ ਬਾਰੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੀ ਆਈ ਏ ਸਟਾਫ ਅਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵੱਲੋਂ ਜਦ ਇਨ੍ਹਾਂ ਨੂੰ ਰਾਉਂਡ ਅੱਪ ਕੀਤਾ ਉਕਤ ਲੋਕਾਂ ਵੱਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ ਜਵਾਬੀ ਫਾਇਰਿੰਗ ਦੋਰਾਨ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਜ਼ਖ਼ਮੀ ਹੋ ਗਏ ਨੇ ਅਤੇ ਪ੍ਰਭਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਡੀ ਐਸ ਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਹੁਣ ਇਨ੍ਹਾਂ ਪਾਸੋਂ ਅਗਲੀ ਪੁਛਤਾਛ ਕੀਤੀ ਜਾਵੇਗੀ ਕਿਨਾਂ ਲੋਕਾਂ ਵੱਲੋਂ ਡਾਕਟਰ ਦਾ ਫੋਨ ਨੰਬਰ ਦਿੱਤਾ ਗਿਆ ਸੀ ਅਤੇ ਕਿਸ ਨੇ ਅੱਗੇ ਫਿਰੋਤੀ ਲਈ ਫੋਨ ਕੀਤਾ ਸੀ
Continues below advertisement