Gurjeet Aujla ਤੋਂ ਆਪਣੇ ਘਰ ਸਾਹਮਣੇ ਗੰਦੇ ਨਾਲੇ ਦਾ ਹੱਲ ਨਹੀਂ ਹੋਇਆ-Anil Joshi
ਸ੍ਰੀ ਅੰਮ੍ਰਿਤਸਰ ਸਾਹਿਬ (ਅਸ਼ਰਫ਼ ਢੁੱਡੀ) ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਨੇ ਜੋਰਾ ਸ਼ੋਰਾ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ । ਪਿੰਡ ਪਿੰਡ ਸ਼ਹਿਰ ਸ਼ਹਿਰ ਅਨਿਲ ਜੋਸ਼ੀ ਦੀ ਚੱਲੀ ਲਹਿਰ ਦੇ ਸਲੋਗਨ ਨਾਲ ਸ੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਵਿੱਚ ਉਮੀਦਵਾਰ ਬਣਾ ਕੇ ਉਤਾਰ ਦਿੱਤਾ ਹੈ । ਏਬੀਪੀ ਸਾਂਝਾ ਦੇ ਐਂਕਰ ਅਸ਼ਰਫ਼ ਢੁੱਡੀ ਵੱਲੋਂ ਅਨਿਲ ਜੋਸ਼ੀ ਨਾਲ ਖਾਸ ਗੱਲਬਾਤ ਕੀਤੀ ਗਈ । ਇਸ ਦੋਰਾਨ ਅਨਿਲ ਜੋਸ਼ੀ ਨੇ ਦੱਸਿਆ ਕਿ ਉਹ ਚੋਣ ਨਹੀਂ ਲੜਨਾ ਚਾਹੁੰਦੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋਸ਼ੀ ਤੇ ਵਿਸ਼ਵਾਸ ਜਤਾਉਂਦੇ ਹੋਏ ਟਿਕਟ ਦਿੱਤੀ ਹੈ । ਹਾਲਾਂਕਿ ਜਦੋ ਬੀਜੇਪੀ ਨਾਲ ਗਠਜੋੜ ਦੀ ਗੱਲ ਚਲ ਰਹੀ ਸੀ ਤਾਂ ਜੋਸ਼ੀ ਨੇ ਸੁੱਖ ਦਾ ਸਾਹ ਲਿਆ ਸੀ ਕਿ ਚਲੋ ਹੁਣ ਬੀਜੇਪੀ ਆਪਣਾ ਉਮੀਦਵਾਰ ਉਤਾਰੇਗੀ ਪਰ ਗਠਜੋੜ ਨਹੀਂ ਹੋਇਆ ਤੇ ਹੁਣ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਥਾਪੜਾ ਦੇ ਕੇ ਅੰਮ੍ਰਿਤਸਰ ਦੀ ਸੀਟ ਨੂੰ ਫਤਿਹ ਕਰਨ ਲਈ ਭੇਜ ਦਿੱਤਾ ਹੈ ।
ਅਨਿਲ ਜੋਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੋ ਸਾਲ ਵਿੱਚ ਪੰਜਾਬ ਵਿਚ ਕੋਈ ਵਿਕਾਸ ਨਹੀਂ ਕੀਤਾ ਹੈ । ਆਪ ਦੇ ਉਮੀਦਵਾਰ ਨੂੰ ਹੱਥ ਜੋੜ ਕੇ ਇਹ ਦੱਸਣਾ ਪੈ ਰਿਹਾ ਹੈ ਕਿ ਉਹ ਆਪ ਦਾ ਵਿਧਾਇਕ ਹੈ ਤੇ ਹੁਣ ਲੋਕ ਸਭਾ ਚੋਣ ਲੜ ਰਿਹਾ ਹੈ ਅਤੇ ਵੋਟਾਂ ਲਈ ਅਪੀਲ ਕਰ ਰਿਹਾ ਹੈ । ਜੋਸ਼ੀ ਨੇ ਕਿਹਾ ਕਿ ਜਿਨ੍ਹਾ ਨੇ ਲੋਕਾਂ ਦੇ ਕੰਮ ਕੀਤੇ ਹੋਣ ਉਸਨੂੰ ਆਪਣੀ ਪਹਿਚਾਣ ਦੱਸਣ ਦੀ ਜਰੂਰਤ ਨਹੀ ਪੈਂਦੀ ਲੋਕ ਆਪ ਹੀ ਦੁਰੋ ਪਹਿਚਾਣ ਲੈਂਦੇ ਹਨ ।
ਬੀਜੇਪੀ ਦੇ ਉਮੀਦਵਾਰ ਬਾਰੇ ਬੋਲਦਿਆਂ ਅਨਿਲ ਜੋਸ਼ੀ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਬੀਜੇਪੀ ਦਿੱਲੀ ਤੋਂ ਵੱਡੀ ਗੱਪ ਦੇ ਕੇ ਤੋਰਦੀ ਹੈ ਹਰ ਉਮੀਦਵਾਰ ਨੂੰ ਪਰ ਸੱਚ ਕੁਝ ਨਹੀਂ ਹੁੰਦਾ ਤੇ ਨਾ ਹੀ ਕਦੇ ਕੋਈ ਕੰਮ ਹੁੰਦਾ ਹੈ । ਹਰਦੀਪ ਪੂਰੀ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਹਰਦੀਪ ਪੂਰੀ ਹਾਰ ਗਿਆ ਸੀ ਪਰ ਬੀਜੇਪੀ ਨੇ ਉਸਨੂੰ ਮੰਤਰੀ ਬਣਾਇਆ ਪਰ ਉਸਨੇ ਅੰਮ੍ਰਿਤਸਰ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਵਿੱਚ ਮੰਤਰੀ ਬਣਨ ਬਾਅਦ ਪੂਰੇ ਨਹੀਂ ਕੀਤੇ ।
ਕਾਂਗਰਸ ਦੇ ਉਮੀਦਵਾਰ ਅਤੇ ਮੋਜੂਦਾ ਸਾਂਸਦ ਗੁਰਜੀਤ ਔਜਲਾ ਬਾਰੇ ਬੋਲਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਗੁਰਜੀਤ ਔਜਲਾ ਆਪਣੇ ਘਰ ਦੇ ਸਾਹਮਣੇ ਤੋ ਗੁਜਰਦੇ ਗੰਦੇ ਨਾਲੇ ਦਾ ਕੋਈ ਹੱਲ਼ ਨਹੀ ਕਰਾ ਪਾਇਆ ਉਹ ਲੋਕਾਂ ਦੇ ਕੀ ਕੰਮ ਕਰਾਉਗਾ । ਗੁਰਜੀਤ ਔਜਲਾ ਇੱਕ ਕੰਮ ਗਿਣਾ ਦੇਵੇ ਜੋ ਉਸਨੇ ਅੰਮ੍ਰਿਤਸਰ ਦੇ ਲੋਕਾ ਲਈ ਕੀਤਾ ਹੋਵੇ । ਜੋਸ਼ੀ ਨੇ ਇਹ ਵੀ ਕਿਹਾ ਕਿ ਔਜਲਾ ਮੈਨੂੰ ਵੋਟ ਪਾਵੇ ਤੇ ਮੈ ਜਿੱਤ ਕੇ ਉਸਦੇ ਘਰ ਦੇ ਬਾਹਰ ਵਾਲੇ ਗੰਦੇ ਨਾਲੇ ਦਾ ਮਸਲਾ ਹਲ ਕਰਕੇ ਦਿਖਾਉਂਗਾ ।
ਅਨਿਲ ਜੋਸ਼ੀ ਨੇ ਇੰਟਰਵਿਉ ਦੋਰਾਨ ਸਾਬਕਾ ਮੁੱਖ ਮੰਤਰੀ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੀ ਰੱਜ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਸਵੇਰੇ 7 ਵਜੇ ਹੀ ਕੁਰਸੀ ਡਾਹ ਕੇ ਬੈਠ ਜਾਂਦੇ ਸੀ ਲੋਕਾਂ ਦੇ ਕੰਮ ਕਰਨ ਲਈ । ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਰੀ ਸਿਰਫ ਇਸ਼ਤਿਹਾਰ ਛਪਵਾ ਰਿਹਾ ਕੰਮ ਕੋਈ ਹੋਇਆ ਨਹੀਂ । ਬਾਦਲ ਸਾਹਿਬ ਦੇ ਰਾਜ ਨੂੰ ਅਜ ਕਲ ਫਿਰ ਲੋਕ ਯਾਦ ਕਰਨ ਲਗ ਪਏ ਹਨ ।